ਪੰਜਾਬ ਕਾਂਗਰਸ ਨੇ ਕਿਸਾਨੀ ਅੰਦੋਲਨ ਨਾਲ ਸਬੰਧਿਤ ਡਾਕੂਮੈਂਟਰੀ ਕੀਤੀ ਰਿਲੀਜ਼
ਚੰਡੀਗੜ੍ਹ: ਪੰਜਾਬ ਕਾਂਗਰਸ ਵੱਲੋਂ ਸੈਕਟਰ 15 ਸਥਿਤ ਕਾਂਗਰਸ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਰਣਦੀਪ ਸਿੰਘ ਸੁਰਜੇਵਾਲਾ ਅਤੇ ਪ੍ਰਦੇਸ਼ ਮੁੱਖ ਸਕੱਤਰ ਯੋਗੇਂਦਰ ਢੀਂਗਰਾ ਅਤੇ ਕਾਂਗਰਸੀ ਆਗੂ ਅਲਕਾ ਲਾਂਬਾ ਮੌਜੂਦ ਹਨ।
ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਨੇ ਕਿਸਾਨਾਂ ਨੂੰ ਲੈ ਕੇ ਡਾਕੂਮੈਂਟਰੀ ਜਾਰੀ ਕੀਤੀ ਹੈ। ਇਹ ਡਾਕੂਮੈਂਟਰੀ ਕਿਸਾਨ ਅੰਦੋਲਨ ਦੇ ਨਾਲ ਸਬੰਧਿਤ ਹੈ। ਨਾਲ ਹੀ ਪੰਜਾਬ ਕਾਂਗਰਸ ਵੱਲੋਂ ਕਿਸਾਨ ਅੰਦੋਲਨ ‘ਤੇ ਕਿਤਾਬ ‘ਆਮਦਨ ਦੁੱਗਣੀ ਨਹੀਂ ਬਨਾਮ ਦਰਦ ਸੌ ਗੁਣਾ’ ਵੀ ਰਿਲੀਜ਼ ਕੀਤੀ ਹੈ।ਇਸ ਕਿਤਾਬ ਅਤੇ ਡਾਕੂਮੈਂਟਰੀ ਜਰੀਏ ਪੰਜਾਬ ਕਾਂਗਰਸ ਬੀਜੇਪੀ ਨੂੰ ਘੇਰਿਆ।
ਰਣਦੀਪ ਸਿੰਘ ਸੁਰਜੇਵਾਲਾ ਨੇ ਬੀਜੇਪੀ ਨੂੰ ਘੇਰਿਆਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਕਿਸਾਨ ਨੂੰ 1 ਲੱਖ 61 ਹਜ਼ਾਰ ਕਰੋੜ ਦੇ ਰਿਹਾ ਹੈ। ਸਾਢੇ 17 ਲੱਖ ਕਰੋੜ ਲੈ ਲਏ। 25 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਕੀਮਤ ਵੱਡੀ ਹੈ। ਸਾਲ 2014 ਚ ਜੋ ਟੈਕਸ ਸੀ ਉਸਨੂੰ ਵਧਾ ਕੇ 31 ਰੁਪਏ ਕਰ ਦਿੱਤਾ ਗਿਆ। ਚੋਣਾਂ ’ਚ ਹਾਰ ਕੇ 10 ਰੁਪਏ ਘੱਟ ਕੀਤਾ ਗਿਆ ਪਰ ਅੱਜ ਵੀ 22 ਰੁਪਏ ਹੈ।ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਵਾਅਦਾਖਿਲਾਫੀ ਕੇਂਦਰ ਦੀ ਮੋਦੀ ਸਰਕਾਰ ਦੀ ਦੇਣ ਹੈ। 60 ਫੀਸਦ ਆਬਾਦੀ ਦਿੱਲੀ ਦੀ ਸੜਕਾਂ ਤੇ ਬੈਠੀ ਸੀ। ਇਸਦਾ ਗੁੱਸਾ ਅਜੇ ਵੀ ਲੋਕਾਂ ਦੇ ਵਿਚਾਲੇ ਹੈ। ਇਸ ਲਈ 70,000 ਕੁਰਸੀ ’ਤੇ 700 ਲੋਕ ਸੀ।
ਨਵਜੋਤ ਸਿੰਘ ਸਿੱਧੂ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਐਮਐਸਪੀ 6 ਫੀਸਦ ਤੋਂ ਜਿਆਦਾ ਨਹੀਂ ਮਿਲਦੀ। 57 ਫੀਸਦ ਕਿਸਾਨਾਂ ਨੂੰ ਐਮਐਸਪੀ ਦੇ ਹੇਠਾਂ ਫਸਲਾਂ ਨੂੰ ਵੇਚਣਾ ਪੈਂਦਾ ਹੈ। 5 ਫੀਸਦ ਕਿਸਾਨਾਂ ਨੂੰ ਹੀ ਲਾਭ ਮਿਲ ਰਿਹਾ ਹੈ। ਐਮਐਸਪੀ ਵੀ ਸਿਰਫ ਕਣਕ ਅਤੇ ਝੋਨੇ ਤੇ ਮਿਲਦੀ ਹੈ। ਮੱਕੀ ਦੀ 3 ਕਰੋੜ ਟਨ ਤੋਂ ਉੱਪਰ ਹੈ ਜਦਕਿ ਖਰੀਦ 1 ਫੀਸਦ ਤੋਂ ਵੀ ਘੱਟ ਹੈ।ਸਿੱਧੂ ਨੇ ਕਿਹਾ ਕਿ ਕਿਸਾਨਾਂ ਦੀ ਜਿੰਦਗੀ ਬਦਲਣ ਦੇ ਲਈ ਅਸੀਂ ਚੋਣਾਂ ਲੜਾਂਗੇ। ਸਮੱਸਿਆਵਾਂ ਨੂੰ ਸੁਲਝਾਉਣ ਦੀ ਗੱਲ ਕੋਈ ਨਹੀਂ ਕਰਦਾ ਹੈ। ਪੰਜਾਬ ਮਾਡਲ ਦੀ ਸਭ ਤੋਂ ਵੱਡੀ ਲਾਈਨ ਕੀ ਜੋ ਅਸੀਂ ਖਾਂਦੇ ਹਾਂ ਉਹ ਉਗਾਉਂਦੇ ਹਾਂ? 14 ਹਜ਼ਾਰ ਕਰੋੜ ਦੀ ਸਬਸਿਡੀ ਸਾਡੇ ਵੱਲੋਂ ਦਿੱਤੀ ਜਾਂਦੀ ਹੈ। ਜੇਕਰ ਕੇਜਰੀਵਾਲ ਇੱਕ ਵੀ ਕਿਸਾਨ ਨੂੰ ਸਬਸਿਡੀ ਦਿੰਦੇ ਹਨ ਤਾਂ ਉਹ ਸਾਹਮਣੇ ਆਉਣ।ਚੋਣਾਂ ਲੜਨਾ ਹਰ ਕਿਸੇ ਦਾ ਅਧਿਕਾਰ- ਸੁਰਜੇਵਾਲਾਕਿਸਾਨਾਂ ਦੇ ਚੋਣਾਂ ਲੜਨ ਤੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਪ੍ਰਜਾਤੰਤਰ ’ਚ ਚੋਣਾਂ ਲੜਨ ਦਾ ਸਾਰਿਆਂ ਦਾ ਹੱਕ ਹੈ। ਉੱਥੇ ਹੀ ਇਹ ਵੀ ਯਾਦ ਰਖਣਾ ਚਾਹੀਦਾ ਹੈ ਕਿ 18 ਕਿਸਾਨ ਸੰਗਠਨਾਂ ਨੇ ਚੋਣਾਂ ਲੜਨ ਤੋਂ ਮਨਾ ਕੀਤਾ ਹੈ। ਅਸੀਂ ਸਾਰਿਆਂ ਦਾ ਸਨਮਾਨ ਕਰਦੇ ਹਾਂ ਅਤੇ ਜੋ ਚੋਣ ਲੜ ਰਹੇ ਹਾਂ ਉਨ੍ਹਾਂ ਵੀ ਸਵਾਗਤ ਕਰਦੇ ਹਾਂ।ਸਿੱਧੂ ਨੇ ਮੁੜ ਘੇਰਿਆ ਕੈਪਟਨਕਿਸਾਨਾਂ ਦਾ ਕਰਜ਼ਾ ਮੁਆਫ਼ ਨਾ ਕਰਨ ‘ਤੇ ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਅਸੀਂ 78 ਵਿਧਾਇਕ ਹਾਂ। ਪਰ ਸਾਡਾ ਮੁੱਖ ਮੰਤਰੀ ਭਾਜਪਾ ਅਤੇ ਈਡੀ ਦੇ ਹੱਥਾਂ ‘ਤੇ ਨੱਚ ਰਿਹਾ ਸੀ। ਪਰ ਕਾਂਗਰਸ ਨੇ ਕਰਜ਼ੇ ਮੁਆਫ਼ ਕਰਨ ਦੇ ਫ਼ੈਸਲੇ ਲਏ ਗਏ। ਐਮਐਸਪੀ ਨੂੰ ਵੀ ਕਾਂਗਰਸ ਲੈ ਕੇ ਆਈ। ਮੈਂ ਕਦੇ ਵੀ ਕੈਪਟਨ ਅਮਰਿੰਦਰ ਦੀ ਤਾਕਤ ਨੂੰ ਸਵੀਕਾਰ ਨਹੀਂ ਕੀਤਾ। ਪੰਜਾਬ ਮਾਡਲ ਕਰਜ਼ਿਆਂ ਦੀ ਬਜਾਏ ਕਿਸਾਨਾਂ ਦੀ ਆਮਦਨ ਵਧਾਉਣ ‘ਤੇ ਕੇਂਦਰਿਤ ਹੋਵੇਗਾ।
ਸੀਐੱਮ ਚਿਹਰੇ ਦੇ ਸਵਾਲ ਤੇ ਕਾਂਗਰਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਚੋਣਾਂ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਦੇ ਚਿਹਰਿਆਂ ਦੇ ਨਾਲ ਮਿਲ ਕੇ ਲੜੀਆਂ ਜਾਵੇਗਾ। ਪੰਜਾਬ ਕਾਂਗਰਸ ਨੇ ਕਿਹਾ ਕਿ 5 ਏਕੜ ਵਾਲਾ ਜੋ ਵੀ ਕਿਸਾਨ ਲੈਬਰ ਲੈ ਕੇ ਆਵੇਗੀ ਉਸਦਾ ਸਾਥ ਪੰਜਾਬ ਸਰਕਾਰ ਦੇਵੇਗੀ। ਮਾਰਕਿਟ ਇੰਟਰਵੇਸ਼ਨ ਸਕੀਮ ਦੇ ਤਹਿਤ ਅਦਾਇਗੀ ਕੀਤੀ ਜਾਵੇਗੀ। ਸਟੋਰੇਜ ਦੀ ਕਿਸਾਨਾਂ ਦੇ ਕੋਲ ਕਮੀ ਹੈ ਇਸਦੇ ਲਈ ਹਰ ਮਾਲ ਚ ਬਾਬਾ ਨਾਨਕ ਸਟੋਰ ਖੋਲ੍ਹੇ ਜਾਣਗੇ। ਕੋਈ ਵੀ ਮਹਿਲਾ ਜੇਕਰ ਕੰਮ ਕਰਦੀ ਹੈ ਤਾਂ 350 ਰੁਪਏ ਲੈਬਰ ਫਿਕਸ ਕੀਤੀ ਜਾਵੇਗੀ। ਮਨਰੇਗਾ ਦੇ ਤਹਿਤ ਮਹਿੰਗਾਈ ਦੇ ਮੁਤਾਬਿਕ ਦਿਹਾੜੀ ਹੋਵੇਗੀ।ਪੰਜਾਬ ਕਾਂਗਰਸ ਨੇ ਈਡੀ ਦੀ ਛਾਪੇਮਾਰੀ ਤੇ ਕਿਹਾ ਕਿ ਈਡੀ ਦਾ ਨਵਾਂ ਨਾਂ ਇਲੈਕਸ਼ਨ ਡਿਪਾਰਟਮੈਂਟ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਕਿਸੇ ਭਤੀਜੇ ਦਾ ਦਰਜ ਮਾਮਲੇ ਚ ਕੋਈ ਲੈਣਾ ਦੇਣਾ ਨਹੀਂ ਹੈ। ਇਹ ਚੋਣ ਦੇ ਸਮੇਂ ਇਲਕੈਸ਼ਨ ਰੇਡ ਹੈ।