
ਭਾਰਤ ਸਰਕਾਰ ਵੱਲੋਂ ਇੰਟਰਨੈਸ਼ਨਲ ਫ਼ਲਾਈਟਸ ’ਤੇ ਪਾਬੰਦੀ 28 ਫ਼ਰਵਰੀ ਤੱਕ ਵਧਾ ਦਿਤੀ ਗਈ ਹੈ।
ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ ਨੇ ਅੱਜ ਇਕ ਸਰਕੁਲਰ ਜਾਰੀ ਕਰਦਿਆਂ ਕੌਮਾਂਤਰੀ ਮੁਸਾਫ਼ਰਾਂ ਦੀ ਬੇਰੋਕ ਆਵਾਜਾਈ ਉਪਰ ਲੱਗੀਆਂ ਨੂੰ ਬੰਦਿਸ਼ਾਂ ਵਧਾਉਣ ਦਾ ਐਲਾਨ ਕਰ ਦਿਤਾ।
ਚੇਤੇ ਰਹੇ ਕਿ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਭਾਰਤ ਸਰਕਾਰ ਵੱਲੋਂ 23 ਮਾਰਚ 2020 ਨੂੰ ਕੌਮਾਂਤਰੀ ਉਡਾਣਾਂ ’ਤੇ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲਗਾਤਾਰ ਵਕਫ਼ੇ ’ਤੇ ਵਧਾਇਆ ਜਾ ਰਿਹਾ ਹੈ।