ਚਿੱਟੀ ਮੱਖੀ
ਇੱਕ ਛੋਟੀ ਜਿਹੀ ਮੱਖੀ
ਸਫੇਦ ਰੰਗ ਦੀ ਚਾਦਰ ਲੈ ਕੇ
ਫਸਲਾਂ ਤੇ ਹੈ ਘੁੰਮਦੀ ਰਹਿੰਦੀ
ਨਾਮ ਹੈ ਉਹਦਾ ਚਿੱਟੀ ਮੱਖੀ
ਕਿਸਾਨਾਂ ਨੂੰ ਡਰਾਕੇ ਰੱਖਦੀ
ਝੁੰਡ ਦੇ ਵਿੱਚ ਆ ਕੇ ਰਹਿੰਦੀ
ਮਨੁੱਖਾਂ ਤੋਂ ਬੱਚਣ ਦੇ ਲਈ
ਪੱਤੇ ਦੇ ਹੈ ਥੱਲੇ ਰਹਿੰਦੀ
ਸਾਰੀ ਫਸਲ ਨੂੰ ਖਾ ਕੇ ਰਹਿੰਦੀ
ਮੀਂਹ ਦੇ ਮੌਸਮ ਵਿੱਚ
ਇਸਦੀ ਹੈ ਜਨਗਣਨਾ ਵੱਧਦੀ
ਕਿਸਾਨਾਂ ਨੂੰ ਤਨਾਅ ਵਿੱਚ ਰੱਖਦੀ
ਕਿਸਾਨਾਂ ਨੇ ਸਪਰੇਅ ਲਗਾਈ
ਪਰ ਚਿੱਟੀ ਮੱਖੀ ਨਾ ਮਾਰ ਮੁਕਾਈ
ਫਿਰ ਇੱਕ ਨਵਾਂ ਦੌਰ ਆਇਆ
ਬਾਇਓਟੈਕਨੋਲੌਜੀ ਨੇ ਕਿਸਾਨਾਂ ਨੂੰ ਹੌਂਸਲਾ ਦਵਾਇਆ
ਮੱਖੀਆਂ ਦੀ ਕਿਸਮਾਂ ਨੂੰ ਜਾਣਿਆ
ਇਸ ਤੋਂ ਬੱਚਣ ਦੀ ਸੰਭਾਵਨਾ ਨੂੰ ਬਣਾਇਆ
ਜੈਨੇਟਿਕ ਇੰਜੀਨੀਅਰਿੰਗ ਅਤੇ ਜੈਨੇਟਿਕ ਐਡੀਟਿੰਗ ਨਾਲ
ਚਿੱਟੀ ਮੱਖੀ ਦੇ ਹਮਲੇ ਰੋਕੇ
ਫਿਰ ਨਾ ਮੱਖੀ ਫਸਲਾਂ ਤੇ ਆਈ
ਅਤੇ ਕਿਸਾਨਾਂ ਨੂੰ ਹੈ ਖੁਸੀ ਦਿਲਵਾਈ।
ਮਨਿੰਦਰ ਕੌਰ
(ਪੀ. ਐਚ. ਡੀ. ਬਾਇਓਟੈਕਨੋਲੌਜੀ)