(ਸਿਡਨੀ ਤੋਂ ਮਨਮੋਹਨ ਸਿੰਘ ਖੇਲਾ)
ਹਿੰਦੋਸਤਾਨ ‘ਚ ਜਦੋਂ ਅਮੀਰ ਅਤੇ ਉੱਚ ਜਾਤੀਆਂ ਸਮੇਤ ਹਿੰਦੂ ਧਰਮ ਦੇ ਪੈਰੋਕਾਰਾਂ ਨੇ ਗਰੀਬਾਂ ਸਮੇਤ ਨੀਵੀਂਆਂ ਜਾਤਾਂ ਦੇ ਲੋਕਾਂ ਨਾਲ ਵਿਤਕਰਾ ਕਰਦਿਆਂ ਹੋਇਆਂ ਨੇ ਛੂਤ-ਛਾਤ ਨੂੰ ਬਹੁਤ ਬੜਾਵਾ ਦਿੰਦਿਆਂ ਛੋਟੀਆਂ ਜਾਤਾਂ ਦੀ ਭਿੱਟ ਹੋਣ ਨਾਲ ਨਫਰਤ ਪੈਦਾ ਕਰਕੇ ਗਰੀਬ ਅਛੂਤਾਂ ਵਿਚ ਅੰਤਾਂ ਦੀ ਹੀਣ ਭਾਵਨਾ ਪੈਦਾ ਕੀਤੀ ਹੋਈ ਸੀ। ਉਸ ਵੇਲੇ ਅਮੀਰ ‘ਤੇ ਉੱਚ ਜਾਤੀ ਲੋਕਾਂ ਵਲੋਂ ਗਰੀਬ ‘ਤੇ ਛੋਟੀਆਂ ਜਾਤਾਂ ਦੇ ਲੋਕਾਂ ਨਾਲ ਡੰਗਰਾਂ ਅਤੇ ਜਾਨਵਰਾਂ ਤੋਂ ਵੀ ਬਹੁਤ ਘਟੀਆ ਵਿਵਹਾਰ ਕੀਤਾ ਜਾਣ ਲੱਗ ਪਿਆ ਸੀ।ਉਸ ਵੇਲੇ ਪ੍ਰਮਾਤਮਾ ਵਲੌਂ ਲਾਹੌਰ ਲਾਗੇ ਸਾਬੋ ਕੀ ਤਲਵੰਡੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ 1469 ਈਸਵੀ ‘ਚ 15 ਅਪ੍ਰੈਲ (ਕੱਤਕ) ਦੀ ਪੂਰਨਮਾਸ਼ੀ ਨੂੰ ਮਾਤਾ ਤ੍ਰਿਪਤਾ ਅਤੇ ਮਾਲ ਵਿਭਾਗ ‘ਚ ਬਤੌਰ ਪਟਵਾਰੀ ਵਜੋਂ ਕੰਮ ਕਰਨ ਵਾਲੇ ਮਹਿਤਾ ਕਾਲੁ ਜੀ ਦੇ ਘਰ ਗਰੀਬ ‘ਤੇ ਦੁਖੀ ਸਮਾਜ ਦੇ ਦਰਦਾਂ ਨੂੰ ਅਪਣਾ ਦਰਦ ਸਮਝਣ ਵਾਲੇ ਮਸੀਹੇ ਅਤੇ ਸਿੱਖ ਧਰਮ ਦੇ ਜਨਮਦਾਤਾ ‘ਤੇ ਸਿੱਖਾਂ ਦੇ ਪਹਿਲੇ ਗੁਰੂੁ ਸਾਹਿਬ ਗੁਰੁ ਨਾਨਕ ਦੇਵ ਜੀ ਨੂੰ ਭੇਜਿਆ। ਗੁਰੂ ਸਾਹਿਬ ਜੀ ਵਲੋਂ ਅਵਤਾਰ ਧਾਰ ਕੇ ਮਾਨਵਤਾ ਵਿਚ ਊਚ-ਨੀਚ, ਗਰੀਬ-ਅਮੀਰ ‘ਚ ਪਏ ਪਾੜੇ ਨੂੰ ਅਤੇ ਗਰੀਬ ‘ਤੇ ਛੋਟੀਆਂ ਜਾਤਾਂ ਦੇ ਲੋਕਾਂ ਨੂੰ ਬਰਾਬਰਤਾ ਦੁਆਉਂਣ ਲਈ ਭਾਈ ਲਾਲੋ ਦੀ ਸੱਖਤ ਮਹਿਨਤ ਦੀ ਕਮਾਈ ਨਾਲ ਬਣਾਈ ਕੋਧਰੇ ਦੀ ਰੁੱਖੀ-ਸੁੱਖੀ ਰੋਟੀ ਵਿਚੋਂ ਅੰਮ੍ਰਿਤ ਰੂਪੀ ਦੁੱਧ ਅਤੇ ਮਹਿਨਤੀ ਗਰੀਬਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਹੜਪ ਕਰਨ ਵਾਲੇ ਸੇਠ ਮਲਕ ਭਾਗੋ ਦੁਆਰਾ ਛੱਤੀ ਪ੍ਰਕਾਰ ਦੇ ਬਣਾਏ ਭੋਜਨ ਵਿਚੋਂ ਖੁਨ (ਲਹੁ) ਕੱਢ ਕੇ ਸਾਬਤ ਕੀਤਾ ਸੀ ਕਿ ਇਮਾਨਦਾਰ ਮਹਿਨਤਕਸ਼ਾਂ ਦੀ ਕਮਾਈ ਅੰਮ੍ਰਿਤ ਹੈ।ਇਸੇ ਤਰ੍ਹਾਂ ਹੰਕਾਰੇ ਹੋਏ ਵੱਡੇ ਲੋਕਾਂ ਵਲੋਂ ਲੁੱਟ-ਕਸੁੱਟ ਦੁਆਦਾ ਕੀਤੀ ਗਈ ਕਮਾਈ ਗਰੀਬਾਂ ਦਾ ਖੂਨ ਹੈ। ਸਾਰੇ ਸਮਾਜ ਨੂੰ ਬਰਾਬਰ ਲਿਆਉਂਣ ਦਾ ਪੁੱਟਿਆ ਗਿਆ ਇਹ ਬਹੁਤ ਵੱਡਾ ਇਨਕਲਾਬੀ ਕਦਮ ਸੀ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦਸਵੇਂ ਗੁਰੂ ਗੋਬਿੰਦ ਸਿੰਘ ਤੱਕ ਦਸਾਂ ਗੁਰੂ ਸਾਹਿਬਾਨ ਦੁਆਰਾ ਸਾਡੇ ਸਮਾਜ ਲਈ ਕੀਤੀਆਂ ਗਈਆਂ ਕੁਰਬਾਨੀਆਂ ‘ਤੇ ਉਨ੍ਹਾਂ ਵਲੋਂ ਦਿੱਤੀਆਂ ਗਈਆਂ ਸਿੱਖਿਆਵਾਂ ਸਮੇਤ ਸਮਾਜ ਲਈ ਕੀਤੇ ਗਏ ਕੰਮਾਂ ਨੇ ਇੱਕ ਆਮ ਆਦਮੀ ਨੂੰ ਖਾਲਸ ਪੁਰਸ਼ ਖਾਲਸਾ ਬਣਾ ਦਿੱਤਾ ਹੋਇਆ ਹੈ।
ਇਨ੍ਹਾਂ ਸਿੱਖਿਆਵਾਂ ਨੂੰ ਪ੍ਰਾਪਤ ਕਰਨ ਵਾਲੇ ਇਸ ਖਿਤੇ ਦੇ ਮਹਿਨਤੀ ਮਹਿਨਤਕਸ਼ ਪੰਜਾਬੀ ਸਿੱਖਾਂ ਨੇ ਦੁਨੀਆਂ ਦੇ ਅਨੇਕਾਂ ਹੋਰ ਦੇਸਾਂ ਤੋਂ ਇਲਾਵਾ ਅਸਟ੍ਰੇਲੀਆ ‘ਚ ਵੀ ਖਾਲੀ ਹੱਥ ਪਹੁੰਚ ਕੇ ਸਾਰੀ ਦੁਨੀਆਂ ਦੀਆਂ ਹੋਰ ਬਾਕੀ ਕੌਮਾਂ ਨੂੰ ਆਪਣੀ ਸੱਖਤ ਮਹਿਨਤ ਜਰੀਏ ਹੈਰਾਨ ਕਰ ਵਿਖਾਇਆ ਹੈ। ਜਿਸ ਦੀ ਜਿਊਂਦੀ ਜਾਗਦੀ ਮਿਸਾਲ ਸਤਾਰਵੀਂ, ਅਠਾਰਵੀਂ, ਉੱਨੀਵੀਂ ਸਦੀ ‘ਚ ਗਰੀਬੀ ਦੀ ਮਾਰ ਨਾ ਸਹਿੰਦੇ ਹੋਏ ਪੰਜਾਬੀ, ਸਮੁੰਦਰੀ ਕਿਸਤੀਆਂ ਅਤੇ ਜਹਾਜਾਂ ‘ਤੇ ਚੜ੍ਹ ਕੇ ਸੰਸਾਰ ਦੇ ਹੋਰ ਦੇਸਾਂ ਦੀ ਤਰ੍ਹਾਂ ਅਸਟ੍ਰੇਲੀਆ ਵਿਚ ਵੀ ਆਣ ਪਹੁੰਚੇ ਸਨ।ਉਦੋਂ ਪੇਂਡੂ ਬੋਲੀ ‘ਚ ਇਸ ਦੇਸ ਨੂੰ ਸਾਡੇ ਲੋਕੀਂ ‘ਤੇਲੀਆ’ ਕਹਿੰਦੇ ਸਨ।ਉਦੋਂ ਬ੍ਰਿਟਸ਼ ਸਰਕਾਰ ਦਾ ਰਾਜ ਸਾਰੀ ਦੁਨੀਆਂ ‘ਚ ਫੈਲ ਰਿਹਾ ਸੀ।ਇਸੇ ਨੀਯਤ ਨਾਲ ਬ੍ਰਿਟਸ਼ ਸਰਕਾਰ ਨੇ ਕੈਪਟਨ ਕੁੱਕ ਨਾ ਦੇ ਕਪਤਾਨ ਨੂੰ ਕਮਜੋਰ ਰਾਜ ਪ੍ਰਬੰਧ ਵਾਲੇ ਦੇਸਾਂ ਅਤੇ ਵਿਹਲੀਆਂ ਧਰਤੀਆਂ ਵਾਲੇ ਦੇਸ ਲੱਭਣ ਲਈ ਭੇਜਿਆ।ਜਿਹੜਾ ਕਿ ਸਮੁੰਦਰੀ ਬੇੜਾ ਲੈ ਕੇ 1770 ‘ਚ ਇਸ ਵਿਹਲੀ ਪਈ ਧਰਤੀ ਅਸਟ੍ਰੇਲੀਆ ਅਤੇ ਨਿਊਜੀਲੈਂਡ ਪੰਹੁਚਿਆ।ਨਾਮਾਤਰ ਥੋੜੇ ਜਹੇ ਓਬਰਿਜਨਲ ਮੂਲਵਾਸੀ ਵਸੋਂ ਵਾਲੀ ਇਸ ਧਰਤੀ ਦਾ ਆਪਣੀ ਪਾਰਖੂ ਅੱਖ ਨਾਲ ਜਾਇਜਾ ਲੈ ਕੇ ਅਨਮੋਲ ਖਣਿਜ ਪਦਾਰਥਾਂ ਵਾਲੇ ਵਡਮੁਲੇ ਅਨਮੋਲ ਖਜਾਨੇ ਵਾਲੀ ਵਿਹਲੀ ਪਈ ਧਰਤੀ ਨੂੰ ਅਬਾਦ ਕਰਨ ਦੀ ਨੀਯਤ ਨਾਲ ਬ੍ਰਿਟਸ਼ ਸਰਕਾਰ ਪਾਸ ਦਸਣ ਲਈ ਵਾਪਿਸ ਮੁੜ ਗਿਆ।ਦੁਬਾਰਾ ਤੋਂ ਬ੍ਰਿਿਟਸ਼ ਸਰਕਾਰ ਨੇ ਕੈਪਟਨ ਔਰਥਰ ਫਿਲਪ ਦੀ ਕਮਾਂਡ ਹੇਠ ਆਪਣੇ ਰਾਜ ਹੇਠ ਆਉਂਦੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਸਜਾ ਦੇਣ ਦੀ ਨੀਯਤ ਨਾਲ ਅਤੇ ਉਨ੍ਹਾਂ ਤੋਂ ਹੀ ਕਲੋਨੀਆਂ ਬਣਵਾਉਂਣ ਲਈ ਅਤੇ ਅਸਟ੍ਰੇਲੀਆ ਉੱਤੇ ਕਬਜਾ ਕਰਨ ਲਈ 11 ਸਮੁੰਦਰੀ ਬੇੜਿਆਂ ਅਤੇ ਹਰ ਕਿਸਮ ਦਾ ਸਾਜੋ-ਸਮਾਨ ਲੱਦ ਕੇ ਅਤੇ 1500 ਦੇ ਕਰੀਬ ਕਾਮਿਆਂ ਨੂੰ ਭੇਜਿਆ ਗਿਆ।ਜਿਨ੍ਹਾਂ ‘ਚ ਕਾਲੇ ਪਾਣੀ ਸਜਾ ਯਾਫਤਾ 778 ਅਪਰਾਧੀ ਕਿਸਮ ਦੇ ਲੋਕਾਂ ਨੂੰ ਵੀ ਲਿਆਂਦਾ ਗਿਆ ਜਿਨ੍ਹਾਂ ਵਿਚ 192 ਔਰਤਾਂ ‘ਤੇ 586 ਆਦਮੀ ਸਨ।ਇਨ੍ਹਾਂ ਸੱਭਨਾਂ ਨੂੰ ਇੰਗਲੈਂਡ ਤੋਂ ਲਿਆ ਕੇ 26 ਜਨਵਰੀ 1788 ਨੂੰ ਅਸਟ੍ਰੇਲੀਆ ਦੇ (ਨਿਊ-ਸਾਊਥ-ਵੇਲਜ) ਸੂਬੇ ਦੇ ਸਮੁੰਦਰੀ ਕਿਨਾਰੇ ਆਪਣਾ ਬ੍ਰਿਟਸ਼ ਸਰਕਾਰ ਦਾ ਝੰਡਾ ਗੱਡ ਦਿੱਤਾ ਸੀ।
ਉਸ ਵੇਲੇ ਤੋਂ ਇਸ ਧਰਤੀ ਦਾ ਅਮਲੀ ਤੌਰ ‘ਤੇ ਵਿਕਾਸ ਹੋਣਾ ਸ਼ੁਰੂ ਹੋਇਆ।ਉਸ ਵੇਲੇ ਚਲ ਰਹੇ ਵਿਕਾਸ ਅਤੇ ਅਬਾਦ ਹੋ ਰਹੀ ਇਸ ਧਰਤੀ ਉੱਤੇ ਪੰਜਾਬ ਵਿੱਚ ਅਮੀਰ ਸ਼ਾਹੂਕਾਰਾ ਤੰਤਰ ਵਲੋਂ ਸਤਾਏ ਅਤੇ ਕੁਦਰਤ ਦੀ ਮਾਰ ਹੇਠ ਆਏ ਪੰਜਾਬੀ ਗਰੀਬੀ ਦੀ ਮਾਰ ਨਾ ਸਹਿੰਦੇ ਹੋਏ ਆਪਣਾ ਵੱਧੀਆ ਭਵਿਖ ਬਨਾਉਂਣ ਲਈ ਇਸ ਧਰਤੀ ‘ਤੇ ਪਹੁੰਚੇ।ਇਸ ਅਸਟ੍ਰੇਲੀਆ ਦੇਸ ਦੇ ਵਿਕਾਸ ਵਿਚ ਇਨ੍ਹਾਂ ਮਹਿਨਤੀ ਪੰਜਾਬੀ ਸਿੱਖਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ।ਉਦੋਂ ਇਸ ਦੇਸ ਦੇ ਵਿਕਾਸ ਲਈ ਬਹੁਤ ਕੁੱਝ ਕਰਨ ਵਾਲਾ ਸੀ ਬੰਦਿਆਂ ਦੀ ਬਹੁਤ ਵੱਡੀ ਘਾਟ ਸੀ।ਪੱਕੀਆਂ ਸੜਕਾਂ ਵੀ ਨਹੀਂ ਸਨ ਰੇਲ ਗੱਡੀਆਂ ਦੀਆਂ ਲਾਈਨਾਂ ਵੀ ਨਹੀਂ ਸਨ ਬਿਜਲੀ ਦਾ ਪ੍ਰਬੰਧ ਵੀ ਨਹੀਂ ਸੀ।ਉਸ ਵੇਲੇ ਸ਼ਹਿਰ ‘ਤੇ ਕਲੋਨੀਆਂ ਵੀ ਨਹੀਂ ਸਨ।ਇਹ ਧਰਤੀ ਵੀ ਵਿਹਲੀ ਪਈ ਸੀ ਬੀਆਵਾਨ ਉਜਾੜ ਜੰਗਲ ਹੀ ਜੰਗਲ ਸਨ।ਉਸ ਵੇਲੇ ਸਿਰੜੀ ਅਤੇ ਸੱਖਤ ਕੰਮ ਕਰਨ ਵਾਲੇ ਪੰਜਾਬੀ ਕਿਸਾਨ ਜਿਹੜੇ ਕਿ ਘੱਟ ਜਮੀਨ ਵਾਲੇ ਦੁਆਬੇ ਖੇਤਰ ਨਾਲ ਸਬੰਧਿਤ ਸਨ ਪੰਜਾਬ ਤੋਂ ਇੱਥੇ ਪਹੁੰਚੇ।ਜਿਨ੍ਹਾਂ ਨੇ ਇੱਥੇ ਆਕੇ ਜੰਗਲ ਕੱਟ ਕੇ ਵਾਹੀਯੋਗ ਉਪਜਾਊ ਜਮੀਨ ਬਣਾਉਂਣ ਦਾ ਕੰਮ ਵੀ ਕੀਤਾ,ਭੇਡਾਂ, ਬਕਰੀਆਂ, ਗਾਵਾਂ ਆਦਿ ਪਾਲਣ ਦੇ ਨਾਲ ਨਾਲ ਫਾਰਮਾਂ ਵਿਚ ਵੀ ਸੱਖਤਕੰਮ ਕੀਤਾ। ਸੜਕਾਂ ਦੀ ਉਸਾਰੀ ਕਰਨ,ਰੇਲ ਗੱਡੀਆਂ ਦੀਆਂ ਲਾਈਨਾਂ ਵਿਛਾਉਂਣ ਸਮੇਤ ਬਿਜਲੀ ਦੀਆਂ ਤਾਰਾਂ ਪਾਉਂਣ ਖੰਬੇਗੱਡਣ,ਫਾਰਮਾਂ ਵਿਚ ਸਬਜੀਆਂ ਉਗਾਣ,ਅਨਾਜ ਉਗਾਉਂਣ,ਫਲ਼ ਵਗੇਰਾ ਦੇ ਬੂਟੇ ਲਗਵਾਉਂਣ ਸਮੇਤ ਫਲ਼ ਤੌੜਨ,ਜਮੀਨ ਵਿਚੋਂਸੋਨਾ ਅਤੇ ਹੋਰ ਧਾਤਾਂ ਕੱਢਣ ਦਾ ਕੰਮ ਵੀ ਇਨ੍ਹਾਂ ਮਹਿਨਤੀ ਪੰਜਾਬੀਆਂ ਨੇ ਕੀਤਾ।ਇਸੇ ਤਰ੍ਹਾਂ ਪੇਂਡੂ ਖੇਤਰ ਵਿਚ ਦੂਰਦੁਰਾਡੇ ਰਹਿੰਦੇ ਲੋਕਾਂ ਦੀ ਸਹੂਲਤ ਲਈ ਖਾਣ-ਪੀਣ ਅਤੇ ਹੋਰ ਘਰੇਲੂ ਜਰੂਰਤਾਂ ਵਾਲਾ ਸਮਾਨ ਲੋਕਾਂ ਦੇ ਘਰੋ-ਘਰੀਂ ਜਾਕੇ ਪਹਿਲਾਂ ਪਹਿਲ ਊਠਾਂ, ਘੋੜਿਆਂ ਦੀਆਂ ਪਿੱਠਾਂ ‘ਤੇ ਲੱਦ ਕੇ ਹੋਕਾ ਦੇ ਕੇ ਵੇਚਣ ਵਾਲਾ ਹਾਕਰ ਵਾਲਾ ਕੰਮ ਵੀ ਕੀਤਾ।ਉਸ ਤੋਂ ਬਾਅਦ ਊਠ ਗੱਡੀਆਂ ਘੋੜਾ ਗੱਡੀਆਂ ਬਣਾ ਕੇ ਦੂਰ ਦੁਰਾਡੇ ਪਿੰਡਾਂ ਵਿਚ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਵਾਲਾ ਸਮਾਨ ਹੋਕਾ ਦੇ ਵੇਚਿਆ।ਆਪਣੀ ਬਚਤ ਵਿਚੋਂ ਪੰਜਾਬ ਰਹਿੰਦੇ ਆਪਣੇ ਰਿਸ਼ਤੇਦਾਰਾਂ ਨੂੰ ਪੈਸੈ ਭੇਜਦੇ ਰਹੇ ਜਿਨ੍ਹਾਂ ਉੱਥੇ ਜਮੀਨਾਂ ਖਰੀਦੀਆਂ ਅਤੇ ਆਪਣੇ ਵੱਧੀਆ ਘਰ ਮਕਾਨ ਵੀ ਬਣਾਏ।ਆਪਣੀ ਬਚਤ ਨਾਲ ਇੱਥੇ ਵੀ ਗਰੋਸਰੀ ਦੁਕਾਨਾ ਅਤੇ ਵੱਡੇ ਸਟੋਰ ਬਣਾਏ। ਜਿਵੇਂ ਕਿ ਕਿਸਾਨੀ ਘਰਾਣੇ ਨਾਲ ਸਬੰਧਿਤ ਉੱਤਮ ਸਿੰਘ ਮੋਗਾ (ਪੰਜਾਬ) ਤੋਂ ਸਮਾਟਰਾ ‘ਚ ਸਾਲ 1881 ਨੂੰ ਪਹੁੰਚ ਕੇ ਪੰਜ ਸਾਲ ਤੱਕ ਤੰਬਾਕੂ ਦੀ ਖੇਤੀ ‘ਚ ਭਾਰਤੀ ਕਾਮਿਆਂ ਦੀ ਸੁਪਰਵੀਜਨ ਕਰਦਿਆਂ ਬੜੀ ਮਹਿਨਤ ਕੀਤੀ।ਉਸ ਤੋਂ ਬਾਅਦ ‘ਚ ਬ੍ਰਿਿਟਸ਼ ਪੁਲੀਸ ‘ਚ ਭਰਤੀ ਹੋ ਗਏ ਅਤੇ ਬਾਅਦ ‘ਚ ਪੰਜਾਬ ਵਾਪਿਸ ਜਾਣ ਦਾ ਮਨ ਬਣਾ ਲਿਆ।ਉੱਥੇ ਜਾਕੇ ਜਮੀਨ ਖਰੀਦਲਈ ਪਰ ਉੱਥੇ ਜਾਕੇ ਦਿਲ ਨਹੀਂ ਲਗਿਆ।ਥੋੜੇ ਸਮੇਂ ਬਾਅਦ ਆਪਣੇ ਭਰਾ ਨੂੰ ਵੀ ਆਪਣੇ ਨਾਲ ਹੀ ਬਟਾਵੀਆ (ਜਕਾਰਤਾ) ਹੁੰਦੇ ਹੋਏ 1890 ‘ਚ ਅਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਪਹੁੰਚ ਗਏ।ਮੈਲਬੋਰਨ ਪਹੁੰਚ ਕੇ ਪਹਿਲਾਂ-ਪਹਿਲ ਪੇਂਡੂ ਇਲਾਕਿਆਂ ਵਿਚ ਜਾਕੇ ਘਰੇਲੂ ਵਰਤੋਂ ਵਾਲਾ ਸਮਾਨ ਘਰੋ-ਘਰੀਂ ਜਾਕੇ ਹੋਕਾ ਦੇਕੇ ਹਾਕਰ ਵਜੋਂ ਬਹੁਤ ਸੱਖਤ ਕੰਮ ਕੀਤਾ।ਅਸਟ੍ਰੇਲੀਆ ਪਹੁੰਚਣ ਬਾਅਦ ਉੱਤਮ ਸਿੰਘ ਨੇ ਸੱਖਤ ਮਹਿਨਤ ਦੀਆਂ ਸਾਰੀਆਂ ਪੌੜੀਆਂ ਚੜ੍ਹਦਿਆਂ ਹੋਇਆਂ ਨੇ ਕਾਫੀ ਸਾਰੇ ਪੈਸੇ ਜੋੜੇ।ਸੈੱਟ ਹੋਣ ਬਾਅਦ ਆਪਣਾ ਹੇਠਲੀ ਤਸਵੀਰ ਵਾਲਾ ਸਾਲ 1902 ‘ਚ ਪੱਛਮੀਂ ਅਸਟ੍ਰੇਲੀਆ ‘ਚ ਕੰਗਾਰੁ ਇਜਲੈਂਡ ‘ਤੇ ਕਿੰਗਸਕੋਟ ਵਿਖੇ ਘਰੇਲੂ ਵਰਤੋਂ ਵਾਲੀਆਂ ਵਸਤਾਂ ਦਾ ਪਹਿਲਾ ਜਨਰਲ ਸਟੋਰ ਬਣਾਇਆ ਸੀ। (ਹੇਠਲੀਆਂ ਤਸਵੀਰਾਂ ਪੰਜਾਬੀ ਸਿੱਖਾਂ ਵਲੋਂ ਅਸਟ੍ਰੇਲੀਆ ‘ਚ ਸੈਕੜੇ ਸਾਲ ਪਹਿਲਾਂ ਕੀਤੀ ਗਈ ਮਹਿਨਤ ਨੂੰ ਹੂਬਹੁ ਬਿਆਨ ਰਹੀਆਂ ਹਨ) ਜਿਹੜੀਆਂ ਕਿ ਸਤਿਕਾਰ ਸਾਹਿਤ ਇੰਨਟਰਨੈੱਟ ਤੋਂ ਹੀ ਕਾਪੀ ਕੀਤੀਆਂ ਗਈਆਂ ਹਨ।
ਖੱਬੇ ਉਪਰਲੀ ਤਸਵੀਰ ‘ਚ ਮਹਿਨਤੀ ਸਿੱਖ ਹਾਕਰ ਰਣ ਸਿੰਘ ਆਪਣੀ ਘੋੜਾ ਗੱਡੀ ਉੱਤੇ ਇੱਕ ਗੋਰਿਆਂ ਦੇ ਬੱਚੇ ਨੂੰ ਉੱਪਰ ਬਿਠਾ ਕੇ ਸਮਾਨ ਵੇਚਦਾ ਹੋਇਆ ਨਾਲ ਹੀ ਮਹਿਨਤੀ ਸਿੱਖ ਹਾਕਰ ਗੰਗਾ ਸਿੰਘ ਦੀ ਯਾਦਗਾਰ ਨਾਲ ਹੀ ਬਹੁਤ ਮਹਿਨਤੀ ਸਿੱਖ ਹਾਕਰ ਕਰਨ ਸਿੰਘ ਪੇਂਡੂ ਖੇਤਰ ‘ਚ ਆਪਣਾ ਸਮਾਨ ਵੇਚਦਾ ਹੋਇਆ।ਹੇਠਾਂ ਖਬਿਓਂ ਗੋਲਾ ਸਿੰਘ ਇੰਦਰ ਸਿੰਘ ਆਪਣੀ ਘੋੜਾ ਗੱਡੀ ਨਾਲ ਜਿਹੜੇ 1890 ਦੇ ਅਖਰਿ ‘ਤੇ 1900 ਦੇ ਸ਼ੁਰੂ ‘ਚ ਆਏ ਸਨ।ਵਿਚਕਾਰਲੀ ਤਸਵੀਰ ‘ਚ ਜੈਕ ਸਿੰਘ ਸਿੱਖ ਹਾਕਰ ਜਿਹੜੇ 1900 ‘ਚ ਆਏ ਸਨ ਨਾਲ ਹੀ ਯਾਦਗਾਰੀ ਸਿਲਾ ਸਚਨੇਕ ਸਿੰਘ ਜਿਹੜਾ ਨੀਊ-ਸਾਊਥ-ਵੇਲਜ ਰ ਜ ਦੇ ਪੇਂਡੈੂ ਇਲਾਕੇ ਫਿਨਲੀ ਵਿਖੇ ਮੌਜੂਦ ਹੈ।
Sikh hawkers from India played an important part in Finley & district history
“The death took place during the early hours of Tuesday morning 20 August 1935, of Schenak Singh, a resident of the Finley district for 43 years. During his long period of residence in this locality, the deceased followed the occupation of hawker. He had not enjoyed good health for some little time and evidently passed away peacefully in his bed in an outbuilding at the foundry. He was 88 years of age. The deceased was well liked and highly respected by all with whom he came in contact. During the war period he proved very patriotic and was a staunch supporter in any movement in connection with any war workers’ efforts. Mr. G. B. Cope, District Coroner, held an inquiry on the morning of the death and returned a verdict that death was from natural causes. The remains, according to Indian custom, were cremated by his friends and relatives in the presence of a large number of sympathisers on Wednesday evening 21 August 1935.”
The cremation took place on nearby Finley Common, now the grounds of Finley Golf Club. According to John Close, Ron Lewis made the coffin at the foundry. Local people carted wood for the funeral pyre and donated pounds of butter.
Norman McAllister in” Looking Back on Finley” recalled that ”Finley was a gathering place for the Indian Community and periodically the “Rajah” with his flotilla of heavy covered wagons drawn by six horses each would arrive to distribute replenishment of merchandise to the hawkers near the current Mulwala Canal.
By some mutual agreement, these hawkers ‘worked’ certain territories and earned a comfortable living at the same time rendering a district service in the supply of a wide range of household needs to the rural community.” These included fabrics, sewing items and haberdashery, suits and work clothing, curries and spices, pots and pans etc. The hawker’s visits were welcomed by the rural children as confectionery was shared with them.
ਇਨ੍ਹਾਂ ਉਪਰੋਕਤ ਸੱਭਨਾ ਸਿੱਖ ਹਾਕਰਾਂ ਨੇ ਬਹੁਤ ਸੱਖਤ ਮਹਿਨਤ ਕਰਦਿਆਂ ਨੇ ਅਸਟ੍ਰੇਲੀਆ ਦੇ ਵਿਕਾਸ ਕਰਨ ਵਿਚ ਵੀ ਚੋਖਾ ਯੋਗਦਾਨ ਪਾਉਂਦਿਆ ਹੋਇਆ ਨੇ ਅਸਟ੍ਰੇਲੀਅਨ ਗੋਰਿਆਂ ਦੇ ਸਮਾਜ ਵਿਚ ਆਪਣੀ ਪੂਰੀ ਇੱਜਤ ਬਨਾਉਣ ਦੇ ਨਾਲ ਨਾਲ ਹੋਈ ਆਪਣੇ ਧਰਮ ਤੇ ਵਿਰਸੇ ਦੀ ਵੀ ਪੂਰੀ ਟੋਹਰ ‘ਤੇ ਸ਼ਾਨ ਬਣਾਈ ਹੋਈ ਸੀ।ਬਾਬਾ ਰਾਮ ਸਿੰਘ ਜਿਹੜੇ ਚੜ੍ਹਦੀ ਜਵਾਨੀ ‘ਚ ਹੀ ਪੰਜਾਬੋਂ ਸਾਲ 1890 ਵਿਚ ਇੱਥੇ ਆ ਕੇ 106 ਸਾਲ ਤੱਕ ਦੀ ਲੰਬੀ ਉਮਰ ਤੱਕ ਅਸਟ੍ਰੇਲੀਆ ‘ਚ ਜੀਉਂਦੇ ਰਹੇ।ਜਿਨ੍ਹਾਂ ਨੇ ਵੀ ਸੱਖਤ ਮਹਿਨਤ ਕਰਕੇ ਸਾਲ 1907 ਵਿਚ ਆਪਣਾ ਗਰੋਸਰੀ ਸਟੋਰ ਖੋਹਲਿਆ ਸੀ।ਬਾਬਾ ਰਾਮ ਸਿੰਘ ਹੋਰਾਂ ਨੇ ਹੀ ਆਪਣੇ ਭਾਈਚਾਰੇ ਦੀ ਨਵੀਂ ਪੀੜ੍ਹੀ ਨੂੰ ਸਿੱਖ ਧਰਮ ਨਾਲ ਜੋੜੀ ਰੱਖਣ ਦੀ ਖਾਹਿਸ਼ ਨਾਲ ਪੰਜਾਬ ਤੋਂ ਅਸਟ੍ਰੇਲੀਆ ਵਿਚ ਸੱਭ ਤੋਂ ਪਹਿਲੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਨੂੰ ਬੜੇ ਸਤਿਕਾਰ ਸਾਹਿਤ ਸਾਲ 1920 ਵਿਚ ਲਿਆ ਕੇ ਇਸ ਧਰਤੀ ‘ਤੇ ਪਹਿਲੀ ਵਾਰ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਕੇ ਇਸ ਧਰਤੀ ‘ਤੇ ਸਿੱਖੀ ਦੀ ਹੌਂਦ ਨੂੰ ਵਿਰਾਜਮਾਨ ਕੀਤਾ ਸੀ।
ਉਪਰਲੀ ਤਸਵੀਰ ਅਸਟ੍ਰੇਲੀਆ ਵਿਚ ਸੱਭ ਤੋਂ ਪਹਿਲਾ ਗੁਰੂ ਘਰ ਉਸਾਰਨ ਵਾਲੀ ਕਮੇਟੀ ‘ਤੇ ਗੁਰਦਵਾਰਾ ਸਾਹਿਬ। ਉਸ ਵੇਲੇ ਅਸਟ੍ਰੇਲ਼ੀਆ ਵਿਚ ਰਹਿੰਦੇ ਬ੍ਰਿਿਟਸ਼ ਗੋਰਿਆਂ ਦੇ ਸਮਾਜ ‘ਚ ਇਨ੍ਹਾਂ ਪੰਜਾਬੀ ਸਿੱਖਾਂ ਨੇ ਆਪਣੀ ਇੱਕ ਵਿਸ਼ੇਸ਼ ਥਾਂ ਬਣਾਈ ਹੋਈ ਸੀ।ਗੋਰੇ ਲੋਕੀਂ ਇਨ੍ਹਾਂ ਮਹਿਨਤੀ ਸਿੱਖਾਂ ਦਾ ਦਿਲੋਂ ਸਤਿਕਾਰ ਇਸ ਕਰਕੇ ਕਰਦੇ ਸਨ ਕਿਉਂ ਕਿ ਇਨ੍ਹਾਂ ਮਹਿਨਤੀ ਸਿੱਖਾਂ ਨੇ ਵਿਕਸਤ ਹੋ ਰਹੇ ਅਸਟ੍ਰੇਲੀਆਂ ਦੇ ਵਿਕਾਸ ਕਰਨ ਵਿਚ ਇਮਾਨਦਾਰੀ ਰੱਖਦਿਆਂ ਨੇ ਆਪਣੀ ਸੱਖਤ ਮਹਿਨਤ ਨਾਲ ਦਿਲੋਂ ਪੂਰਾ ਪੂਰਾ ਜੋਰ ਲਾਇਆ।ਜਿਹੜੇ ਕਿ ਸਤਾਰਵੀਂ ਸਦੀ ਤੋਂ ਸ਼ੁਰੂ ਹੋਕੇ ਜਦੋਂ ਉਨ੍ਹਾਂ ਨੂੰ ਸਮਾਂ ਮਿਲਦਾ ਕਲਕਤੇ ਦੀ ਬਦਰਗਾਹ ਤੋਂ ਸਮੁੰਦਰੀ ਬੇੜਿਆਂ ਰਾਹੀਂ ਚੜ੍ਹ ਕੇ ਮੋਕਾ ਵੇਖ ਇੱਥੇ ਉੱਤਰ ਜਾਂਦੇ ਰਹੇ।ਅਸਟ੍ਰੇਲੀਆ ਦੇ ਰਿਕਾਰਡ ਮੁਤਾਬਕ ਬਹੁਤ ਸਾਰੇ ਮਹਿਨਤੀ ਪੰਜਾਬੀ 1830 ਵਿਚ ਵੀ ਅਸਟ੍ਰੇਲੀਆ ਆਏ।ਜਿਨ੍ਹਾਂ ਵਿਚ ਸਰਦਾਰ ਬੀਰ ਸਿੰਘ ਜੋਹਲ 1895 ‘ਚ ਪੰਜਾਬ ਤੋਂ ਅਸਟ੍ਰੇਲੀਆ ਆਏ ਅਤੇ 1898 ‘ਚ ਨਰਾਇਣ ਸਿੰਘ ਹੇਅਰ ਹੋਰੀ ਵੀ ਪੰਜਾਬੋਂ ਅਸਟ੍ਰੇਲੀਆ ਆਏ।ਜਿਨ੍ਹਾਂ ਨੇ ਇੱਥੇ ਆਕੇ ਬਹੁਤ ਸੱਖਤ ਮਹਿਨਤ ਕਰਦਿਆਂ ਨੇ ਅਸਟ੍ਰੇਲੀਆ ਦੇ ਹੋ ਰਹੇ ਵਿਕਾਸ ‘ਚ ਕਾਫੀ ਯੋਗਦਾਨ ਪਾਇਆ।ਇਸੇ ਸਮੇਂ ਪੰਜਾਬ ਤੋਂ ਬਹੁਤ ਸਾਰੇ ਮੁਸਲਮਾਨ ਵੀ ਆਏ ਜਿਨ੍ਹਾਂ ਇੱਥੇ ਆਕੇ ਬਹੁਤ ਮਹਿਨਤ ਕੀਤੀ।ਉੱਨ੍ਹੀ ਸੌ ‘ਚ ਪੰਜਾਬ ਤੋਂ ਜਵਾਲਾ ਸਿੰਘ ਅਤੇ ਰਾਓ ਨਿਊ ਸਾਊਥ ਵੇਲਜ ਬੰਗਾਬੀ ਵਿਖੇ ਆਏ।ਉਨ੍ਹਾਂ ਫਾਰਮਾ ‘ਚ ਬਹੁਤ ਸਖਤ ਮਹਿਨਤ ਕੀਤੀ।ਮਹਿਨਤ ਸਦਕੇ ਅੱਜ ਉਨ੍ਹਾਂ ਦਾ ਪ੍ਰੀਵਾਰ ਬੈਕਮ ਹਿੱਲ ਵਿਖੇ ਜਨਰਲ ਸਟੋਰ ਚਲਾ ਰਿਹਾ ਹੈ ਅਤੇ ਉਨ੍ਹਾਂ ਪਾਸ ਬਹੁਤ ਵੱਡਾ ਫਾਰਮ ਅਤੇ ਬਹੁਤ ਵੱਡਾ
ਘਰ ਅਤੇ ਹੋਰ ਪ੍ਰਾਪਰਟੀ ਹੈ।ਅਸਟ੍ਰੇਲੀਅਨ ਹਿਸਟਰੀ ਮੁਤਾਬਕ ਦੂਜੀ ਸੰਸਾਰ ਜੰਗ ਦੇ ਅੰਤ ਤੱਕ ਅਤੇ ਉੱਨ੍ਹੀਵੀਂ ਸਦੀ ਦੇ ਅਖੀਰ ‘ਚ ਅਤੇ ਵੀਹਵੀਂ ਸਦੀ ਦੇ ਸ਼ੁਰੂ ‘ਚ ਅੰਦਾਜਨ 6500 ਤੋਂ ਲੈਕੇ 7637 ਤੱਕ ਕੁੱਝ ਕੁ ਬ੍ਰਿਿਟਸ਼ ਭਾਰਤੀ ਫੌਜੀਆਂ ਸਮੇਤ ਹੋਰ ਭਾਰਤੀ ਵੀ ਅਸਟ੍ਰੇਲੀਆ ‘ਚ ਆਏ।ਪੰਜਾਬ ਦੇ ਪਿੰਡ ਬਿਲਆਇਤ ਪੁਰ ਦੇ ਕਿਸਾਨ ਸਾਹੂਕਾਰਾਂ ਵਲੋਂ ਸਤਾਏ ਹੋਏ 35 ਬੰਦਿਆਂ ਨੇ ਆਪਣੇ ਪ੍ਰੀਵਾਰਾਂ ਦੀ ਆਰਥਿਕ ਹਾਲਤ ਸੁਧਾਰਨ ਖਾਤਰ 1903 ਵਿਚ ਤੇਲੀਏ ਕਹਾਉਂਦੇ ਅਸਟ੍ਰੇਲੀਆ ਦੇਸ਼ ‘ਚ ਪਹੁੰਚੇ।ਸਾਲ 1896 ‘ਚ 14 ਸਾਲਾ ਈਸਰ ਸਿੰਘ ਆਪਣੇ 18 ਸਾਲਾ ਅੰਕਲ ਨਾਰੰਗ ਨਾਲ ਅਸਟ੍ਰੇਲੀਆ ਆਉਣ ਬਾਅਦ ਦੋਵੇਂ ਸਖਤ ਮਹਿਨਤ ਕਰਕੇ ਬਹੁਤ ਸਫਲ ਹੋਏ।ਈਸ਼ਰ ਸਿੰਘ ਨੇ 1908 ‘ਚ ਬਹੁਤ ਮਹਿਨਤ ਕਰਕੇ ਅਸਟ੍ਰੇਲੀਆ ‘ਚ ਪਹਿਲਾਂ ਅੱਠ ਏਕੜ ਜਮੀਨ ਖਰੀਦੀ ਫਿਰ ਬਾਅਦ 1922 ‘ਚ ਛੇ ਏਕੜ ਖਰੀਦੇ।ਨਾਰੰਗ ਆਪਣੀ ਮੌਤ ਹੋਣ ਤੱਕ ਕਦੇ ਵੀ ਵਾਪਿਸ ਪੰਜਾਬ ਨਹੀਂ ਗਿਆ ਇਹ ਇੱਕ ਬਹੁਤ ਵੱਧੀਆ ਬਿਜਨੈੱਸਮੈਨ ਬਣ ਗਿਆ ਸੀ।ਉਹ ਆਪਣੇ ਪਿਛੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨੂੰ ਡਾਕਖਾਨੇ ਰਾਹੀਂ ਪੈਸੇ ਜਰੂਰ ਲਗਾਤਾਰ ਭੇਜਦਾ ਰਿਹਾ।ਜਦੋਂ ਇਸ ਦੀ 1927 ‘ਚ ਮੌਤ ਹੋਈ ਉਸ ਦਾ ਬਹੁਤ ਵੱਧੀਆ ਕੰਮ ਕਾਰ ਸੀ ਪਰ ਇਸ ਦੇ ਕੋਈ ਬੱਚਾ ਨਹੀਂ ਸੀ।ਇਸ ਦੀ ਅਸਟ੍ਰੇਲੀਅਨ ਗੋਰੀ ਘਰਵਾਲੀ ਨੇ ਦਸ ਹਜਾਰ ਪੌਂਡ ਇਸ ਦੇ ਭਤੀਜਿਆਂ ਸੰੁਦਰ , ਈਸ਼ਰ , ਖਾਮ ਸਿੰਘ ਹੋਰਾਂ ਨੂੰ ਉਨ੍ਹਾਂ ਦੇ ਪਿੰਡ ਭਗਾਲਾਵਾਲਾ ਫਿਰੋਜਪੁਰ ਪੰਜਾਬ ਭੇਜੇ।
ਇਸੇ ਹੀ ਤਰ੍ਹਾਂ ਕਿਊਨਜਲੈਂਡ ਸੂਬੇ ‘ਚ ਕੇਲੇ ਦੀ ਖੇਤੀ ਖੇਤਰ ‘ਚ ਹੋਰ ਵੀ ਬਹੁਤ ਸਾਰੇ ਪੰਜਾਬੀ ਸਿੱਖ 77- 78 ਸਾਲ ਪਹਿਲਾਂ ਪੰਜਾਬ ‘ਚ ਅੰਗਰੇਜ਼ ਹੁਕਮਰਾਨਾ ਦੇ ਰਾਜ ਸਮੇਂ ਵੀ ਆਏ।ਜਿਨ੍ਹਾਂ ਇੱਥੇ ਆਕੇ ਬਹੁਤ ਮਹਿਨਤ ਕੀਤੀ ਅਤੇ ਆਪਣੇ ਫਾਰਮ ਖਰੀਦ ਲਏ ਹਨ।ਇਸੇ ਹੀ ਸੂਬੇ ‘ਚ ਬਹੁਤ ਸਾਰੇ ਦੁਆਬੇ ਦੇ ਬਹੁਤ ਮਸ਼ਹੂਰ ਪਿੰਡ ਬਿਲਗਾ ਤੋਂ ਕੇਅਨਜ ਇਲਾਕੇ ‘ਚ ਕੇਲੇ ਗੰਨੇ ਆਦਿ ਫਾਰਮਾ ਦੇ ਮਾਲਕ ਵੀ ਹਨ।ਜਿਨ੍ਹਾਂ ਵਿੱਚੋਂ ਬਹੁਤ ਸਾਰੇ ਤਾਂ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸਿਡਨੀ ਅਤੇ ਬ੍ਰਿਸਵੇਨ ਦੇ ਵਿਚਕਾਰ ਹਾਈਵੇਅ ‘ਤੇ ਸਥਿਤ ਵੂਲਗੂਲਗਾ ਵਿਖੇ ਆਕੇ ਵੱਸ ਗਏ।ਜਿਨ੍ਹਾਂ ‘ਚੋਂ ਬਹੁਤ ਸਾਰੇ ਗ੍ਰਿਿਫਥ ਸਾਊਥ ਅਸਟ੍ਰੇਲੀਆ ਦੇ ਇਲਾਕੇ ਰੇਨਮਾਰਕ ਗਲੋਸਪ ਬੈਰੀ ਆਦਿ ਦੇ ਖੇਤੀ ਵਾਲੇ ਹੋਰ ਪੇਂਡੂ ਇਲਾਕਿਆ ਸਮੇਤ ਕਿਊਨਜਲੈਂਡ ਦੇ ਦਿਹਾਤੀ ਇਲਾਕਿਆਂ ਕੇਅਨਜ ਤੋਂ ਛੁੱਟ ਵਿਕਟੋਰੀਆ ਸੂਬੇ ਦੇ ਦਿਹਾਤੀ ਇਲਾਕਿਆਂ ‘ਚ ਜਾਕੇ ਸੈੱਟ ਹੋ ਗਏ।ਅਸਟ੍ਰੇਲੀਆ ‘ਚ ਮਿਨ੍ਹੀ ਪੰਜਾਬ ਵਜੋਂ ਜਾਣੇ ਜਾਂਦੇ ਵੂਲਗੂਲਗੇ ਕਸਬੇ ਦੀ ਅੱਧੀ ਵਸੋਂ ਪੰਜਾਬੀ ਇੰਡੀਅਨ ਸਿੱਖ ਪ੍ਰੀਵਾਰਾਂ ਦੀ ਹੈ ਜਿਹੜੇ ਕਿ ਕੇਲੇ ਅਤੇ ਬਲਿਊਬੇਰੀ ਦੀ ਖੇਤੀ ‘ਚ 95% ਤੱਕ ਫਾਰਮਾ ਦੇ ਮਾਲਕ ਪੰਜਾਬੀ ਸਿੱਖ ਹਨ ਅਤੇ ਇਨ੍ਹਾਂ ‘ਚੋਂ ਹੀ 10% ਫਾਰਮਾਂ ਦੀ ਮਾਲਕੀਅਤ ਕੋਪਸ ਹਰਬਰ ਕਸਬੇ ‘ਚ ਵੀ ਇਨ੍ਹਾਂ ਪੰਜਾਬੀ ਸਿੱਖਾਂ ਨੇ ਬਣਾ ਲਈ ਹੈ।ਜਲੰਧਰ ਜਿਲ੍ਹੇ ਦੇ ਪਿੰਡ ਬਿਲਗਾ ਤੋਂ ਲੱਭੂ ਸਿੰਘ ‘ਤੇ ਮੱਲਪੁਰ ਅੜਕਾਂ ਤੋਂ ਬੂਝਾ ਸਿੰਘ ਵੂਲਗੂਲਗਾ ਕਸਬੇ ਦੇ ਪਹਿਲੇ ਪੰਜਾਬੀ ਵਸਨੀਕ ਬਣੇ।ਇੱਥੇ ਇਨ੍ਹਾਂ ਨੇ ਪਹਿਲਾਂ ਪਹਿਲ ਹੋਲਾਵੇਅਜ ਰੋਡ ‘ਤੇ ਕੇਲੇ ਦਾ ਫਾਰਮ ਅਤੇ ਵੂਲਗੂਲਗਾ ਦੀ ਬੀਚ ਸਟਰੀਟ ‘ਤੇ ਆਪਣਾ ਘਰ ਖਰੀਦਿਆ।ਇੱਥੇ ਦੀ ਕੌਂਸਲ ‘ਚ ਅੰਦਾਜਨ 2500 ਕੁ ਦੇ ਕਰੀਬ ਪੰਜਾਬੀ ਸਿੱਖਾਂ ਦੀ ਵਸੋਂ ਹੈ।ਅੰਦਾਜਨ 450 ਕੁ ਦੇ ਕਰੀਬ ਵਿਿਦਆਰਥੀ ਵੂਲਗੂਲਗਾ ਪ੍ਰਾਇਮਰੀ ਪਬਲਿਕ ਸਕੂਲ ‘ਚ ਦਾਖਲ ਹਨ ਜਿਨ੍ਹਾਂ ‘ਚੋਂ 21% ਪੰਜਾਬੀ ਸਿੱਖਾਂ ਦੇ ਬੱਚੇ ਹਨ।ਇਸੇ ਤਰ੍ਹਾਂ 877 ਵਿਿਦਆਰਥੀ ਇਸੇ ਕਸਬੇ ਦੇ ਹਾਈ ਸਕੂਲ ‘ਚ ਦਾਖਲ ਹਨ ਜਿਨ੍ਹਾਂ ‘ਚੋਂ 12% ਪੰਜਾਬੀ ਸਿੱਖ ਹਨ।ਜਿਨ੍ਹਾਂ ‘ਚ 1940 ‘ਚ ਜੁਗਿੰਦਰ ਸਿੰਘ,ਰਲ੍ਹਾ ਸਿੰਘ,ਗੰਡਾ ਸਿੰਘ,ਰੇਪ ਚੰਦ ਦੁਆਬੇ ਦੇ ਪਿੰਡ ਬਿਲਗਾ ਤੋਂ ਲੱਭੁ ਸਿੰਘ ਮੱਲਪੁਰ ਅੜਕਾਂ ਤੋਂ ਅਤੇ ਇਨ੍ਹਾਂ ਪਹਿਿਲਆਂ ‘ਚ ਨਾਲ ਹੀ ਆਏ ਹੋਏ ਨਸੀਬ ਸਿੰਘ ਹੋਰਾਂ ਦੇ ਵਡਾਰੂਆਂ ਤੋਂ ਇਲਾਵਾ ਬਾਅਦ ‘ਚ ਮੈਥ (ਗਣਿਤ) ਦੇ ਬਹੁਤ ਮਾਹਰ (ਅਧਿਆਪਕ) ਹੈੱਡਮਾਸਟਰ ਸੋਹਨ ਸਿੰਘ ਬੱਧਨੀ ਮਹਿੰਗਰੋਵਾਲ ਜਿਹੜੇ ਕਿ 1968 ‘ਚ ਅਸਟ੍ਰੇਲੀਆ ਆਏ ਸਨ।ਸੋਹਨ ਸਿੰਘ ਬੱਧਨੀ ਹੈਡਮਾਸਟਰ ਹੋਰੀਂ ਮੇਰੇ ਪਿਤਾ ਜੀ ਦੇ ਸਰਕਾਰੀ ਹਾਈ ਸਕੂਲ ਸਾਹਿਬਾ ਅਤੇ ਸਰਕਾਰੀ ਹਾਈ ਸਕੂਲ ਬਛੌੜੀ ਵਿਖੇ ਸਾਥੀ ਧਿਆਪਕ ਵੀ ਰਹੇ ਸਨ।ਨਵਾਂ ਸ਼ਹਿਰ ਲਾਗਿਓਂ ਸੋਹਨ ਸਿੰਘ ਹੋਰਾਂ ਦਾ ਸਾਹੁਰਾ ਪ੍ਰੀਵਾਰ ਅਤੇ ਸਾਹਦੜਿਆਂ ਤੋਂ ਬਲਦੇਵ ਸਿੰਘ ਸਾਹਦੜਾ ਪੁੱਤਰ ਰਾਜਮੱਲ ਸਾਹਦੜਾ ਦੀ ਭੈਣ ਭਜਨ ਕੌਰ ਦੇ ਸਾਹੁਰਾ ਪ੍ਰੀਵਾਰ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੁਆਬੇ ਦੇ ਪਿੰਡਾਂ ਤੋਂ ਪਹਿਲਾਂ ਪਹਿਲ ਆਉਂਣ ਵਾਲੇ ਵਲਗੂਲਗਾ ਆ ਕੇ ਰਹੇ।ਜਿਨ੍ਹਾਂ ‘ਚ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੁਆਬੇ ਦੇ ਪਿੰਡ ਭਕੜੁਦੀ (ਕਿਸ਼ਂਨ ਪੁਰ) ਤੋਂ
ਹੁਸਨ ਸਿੰਘ ਅਤੇ ਕਿਸ਼ਨ ਸਿੰਘ ਹੋਰਾਂ ਦਾ ਪ੍ਰੀਵਾਰ ਵੀ ਸ਼ਾਮਲ ਹੈ।ਨਵਾਂ ਸ਼ਹਿਰ ਦੇ ਨੇੜਲੇ ਪਿੰਡ ਮਜਾਰਾ ਦਸ਼ੌਂਦਾ ਸਿੰਘ ਤੋਂ “ਹਰਮਨ ਰੇਡੀਓ’ ਦੇਬਾਨੀ ਅਮਨਦੀਪ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਪਿਤਾ ਜੀ ਜੋ ਖਾਲਸਾ ਸਕੂਲ ਨਵਾਂ ਸ਼ਹਿਰ ਵਿਖੇ ਸਰੀਰਕ
ਸਿਿਖਆ ਅੀਧਆਪਕ ਰਹੇ ਹਨ ਵੀ ਕੋਪਸ ਹਰਬਰ ਵਿਖੇ ਆ ਕੇ ਬਹੁਤ ਸੱਖਤ ਮਿਹਨਤ ਨਾਲ ਕਾਮਯਾਬ ਹੀ ਨਹੀਂ ਹੋਏ ਸਗੋਂ ਸਮਾਜ ਲਈ ਵੀ ਤਨ ਮਨ ਧੰਨ ਨਾਲ ਸੇਵਾ ਕਰ ਰਹੇ ਹਨ।ਇਸੇ ਹੀ ਪਿੰਡ ਦੇ ਮੈਲਬੋਰਨ ਵਾਸੀ ਖਾਲਸਾ ਗੁਰਬਖਸ਼ ਸਿੰਘ ਜੀ ਵੀ ਆਪਣੇ ਵਿਰਸੇ ਅਤੇ ਧਰਮ ਪ੍ਰਤੀ ਤੰਨਦੇਹੀ ਨਾਲ ਸੇਵਾਵਾਂ ਨਿਭਾਉਂਦੇ ਹਨ।ਜਿਨ੍ਹਾਂ ਦੇ ਨਾਲ ਦੇ ਹੋਰ ਵੀ ਬਹੁਤ ਸਾਰੇ ਸਾਥੀ ਸ਼ਾਮਲ ਹਨ।ਜਿਨ੍ਹਾਂ ਵਿਚੋਂ ਬਹੁਤ ਸਾਰੇ ਕੋਪਸ ਹਾਰਬਰ ਕਸਬੇ ‘ਚ ਜਾ ਕੇ ਵੱਸ ਗਏ।ਅਸਟ੍ਰੇਲੀਆ ‘ਚ ਸੱਭ ਤੋਂ ਪਹਿਲੇ ਅਤੇ ਪੁਰਾਣੇ ਦੋ ਗੁਰਦਵਾਰਾ ਸਾਹਿਬ ਅਤੇ ਇੱਕ ਸਿੱਖ ਅਜਾਇਬ ਘਰ ਵੀ ਮਿਨੀ ਪੰਜਾਬ ਵਜੋਂ ਜਾਣੇ ਜਾਂਦੇ ਵੂਲਗੂਲਗਾ ਕਸਬੇ ਵਿਖੇ ਹੀ ਹੈ।ਇਸ ਕਸਬੇ ਦੀ ਸਿੱਖ ਕਮਿਉਨਟੀ ‘ਚ ਸੱਖਤ ਮਹਿਨਤ ਕਰਨਾ, ਏਕਤਾ ਰੱਖਣਾ, ਨਿਮਰਤਾ, ਸਹਿਨ ਸ਼ੀਲਤਾ ਵਰਗੇ ਗੁਣ ਹੋਣ ਕਾਰਨ ਹੀ ਇਨ੍ਹਾਂ ਨੇ ਗੌਰਿਆਂ ਦੇ ਦਿਲਾਂ ‘ਚ ਸਤਿਕਾਰਯੋਗ ਸਥਾਨ ਬਣਾਇਆ ਹੋਇਆ ਹੈ।ਜਿਆਦਾਤਰ ਪੰਜਾਬੀ ਸਿੱਖ ਵਪਾਰ,ਫਾਈਨਸ ਕੰਪਨੀਆਂ ਅਤੇ ਹੋਰ ਵੱਧੀਆ ਸਰਕਾਰੀ ਕਿੱਤਿਆਂ ਵਾਲੀਆਂ ਜੋਬਾਂ ਵੱਲ਼ ਵੱਧ ਧਿਆਨ ਦੇ ਰਹੇ ਹਨ।
ਇੱਥੇ ਅਸਟ੍ਰੇਲੀਆ ਸੱਤ ਸਮੁੰਦਰ ਪਾਰ ਰਹਿਣ ਦੇ ਬਾਵਯੂਦ ਵੀ ਪੰਜਾਬੀ ਸਿੱਖਾਂ ਦੇ ਬੱਚੇ ਆਪਣੇ ਧਰਮ ਵਿਰਸੇ ਨਾਲ ਪੂਰੀ ਤਰ੍ਹਾਂ ਜੁੜਨ ਦੇ ਨਾਲ ਨਾਲ ਸਿਿਖਆ ਖੇਤਰ ‘ਚ ਵੀ ਵਕਾਲਤ,ਅਧਿਆਪਕ,ਇੰਜੀਨੀਅਰਿੰਗ,ਪੁਲੀਸ ਵਿਭਾਗ,ਅਕਾਊਟੈਂਟ ਅਤੇ ਟਾਊਨ ਪਲੈਨਿੰਗ ਦੇ ਕਿੱਤਿਆਂ ਵੱਲ਼ ਵੱਧ ਰਹੇ ਹਨ।ਪੰਜਾਬੀ ਸਿੱਖ ਕੌਮ ਨੇ ਸੱਖਤ ਮਹਿਨਤਾਂ ਕਰਕੇ ਪਹਿਲੀਆਂ ਕਤਾਰਾਂ ‘ਚ ਰਹਿ ਕੇ ਅਸਟ੍ਰੇਲੀਆ ਦੀ ਆਰਥਿਕਤਾ ਅਤੇ ਵਿਕਾਸ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਬਹੁ ਕਲਚਰ ਵਾਲੇ ਇਸ ਦੇਸ ‘ਚ ਆਪਣੇ ਭਾਰਤੀ ਪੰਜਾਬੀਆਂ ਨੇ ਸਿੱਖ ਕਲਚਰ ਦੀ ਵਿਲੱਖਣਤਾ ਦਾ ਬਹੁਤ ਵੱਧੀਆ ਸਬੂਤ ਦਿੱਤਾ ਹੋਇਆ ਹੈ। ਜਿਨ੍ਹਾਂ ਵੱਲ਼ ਵੇਖ ਕੇ ਕਈ ਦੂਜੀਆਂ ਕੌਮਾਂ ਦੇ ਅੰਗਰੇਜ ਗੋਰਿਆਂ ਨੇ ਵੀ ਸਾਡੇ ਸਿੱਖ ਧਰਮ ਨੂੰ ਅਪਣਾ ਲਿਆ ਹੋਇਆ ਹੈ।ਜਿਨ੍ਹਾਂ ‘ਚ ਵੂਲਗੂਲਗਾ ਵਸਦੇ ਸੰਗਤ ਸਿੰਘ ਅਤੇ ਉਸ ਦੇ ਪ੍ਰੀਵਾਰ ਦੀ ਬਹੁਤ ਵੱਢੀ ਮਿਸਾਲ ਸਾਹਮਣੇ ਪੇਸ਼ ਹੈ।ਉਸ ਤੋਂ ਇਲਾਵਾ ਸਿਡਨੀ ,ਮੈਲਬੋਰਨ ,ਸਾਊਥ ਅਸਟ੍ਰੇਲੀਆ ,ਬ੍ਰਿਸਬੇਨ ਪਰਥ ਵੈਸਟਰਨ ਅਸਟ੍ਰੇਲੀਆ ਤੋਂ ਇਲਾਵਾ ਅਸਟ੍ਰੇਲੀਆ ਦੇ ਪੇਂਡੂ ਇਲਾਕਿਆਂ ‘ਚ ਬਹੁਤ ਸਾਰੇ ਗੌਰੇ ਸਿੱਖ ਸਜੇ ਹੋਏ ਹਨ।ਭਾਰਤ ਦੇ ਅਜਾਦ ਹੋਣ ਬਾਅਦ ਭਾਰਤ ‘ਚ ਹੀ ਜੰਮੇ ਹੋਏ ਬਹੁਤ ਸਾਰੇ ਅੰਗਰੇਜ ਅਤੇ ਅੰਗਲੋਇੰਡੀਅਨ ਵੀ ਅਸਟ੍ਰੇਲੀਆ ‘ਚ ਆਏ।ਇਨ੍ਹਾਂ ਨੂੰ ਅਸਟ੍ਰੇਲੀਅਨ ਮਰਦਮ ਸ਼ੁਮਾਰੀ ਮਹਿਕਮੇ ਅਨੁਸਾਰ ਹੁਣ ਤੱਕ ਭਾਰਤੀ ਖਿਤੇ ਨਾਲ ਸਬੰਧਿਤ ਹੀ ਦਰਸਾਇਆ ਗਿਆ ਹੈ।ਸਾਲ 1966 ਤੋਂ ਲੈਕੇ 1980 ਤੱਕ ਦੇ ਕਰੀਬ ਵੀ ਭਾਰਤ ਤੋਂ ਬਹੁਤ ਸਾਰੇ ਅਧਿਆਪਕ, ਡਾਕਟਰ, ਇੰਨਜੀਨੀਅਰ, ਅਕਾਊਟੈਂਟ,ਕੁੱਕ ,ਟੂਲ ਮੇਕਰ,ਆਈ ਟੀ ਖੇਤਰ ਅਤੇ ਕਈ ਹੋਰ ਕਿੱਤਿਆਂ ਵਾਲੇ ਮਾਹਰਾਂ ਨੂੰ ਅਸਟ੍ਰੇਲੀਆ ਨੇ ਮੰਗਵਾਇਆ।ਅਸਟ੍ਰੇਲੀਆ ਦੇ ਗਵਾਂਢੀ ਦੇਸ਼ ਫਿਜ਼ੀ ‘ਚ ਹੋਈ ਰਾਜਨੀਤਕ ਉੱਥਲ-ਪੁੱਥਲ ਵੇਲੇ ਫੌਜੀ ਪ੍ਰਸਾਸ਼ਕਾਂ ਵਲੋਂ ਸਤਾਏ ਹੋਏ ਵੀ ਬਹੁਤ ਸਾਰੇ ਭਾਰਤੀ ਮੂਲ ਦੇ ਫਿਜ਼ੀ ਇੰਡੀਅਨ ਰਾਜਸੀ ਸ਼ਰਨ ਲੈਣ ਲਈ ਸ਼ਰਨਾਰਥੀ ਬਣ
ਅਸਟ੍ਰੇਲੀਆ ਆਏ।ਜਿਨ੍ਹਾਂ ‘ਚੋਂ ਬਹੁਤਿਆਂ ਨੇ ਵਧੀਆ ਬਿਜਨੈੱਸ ਸਥਾਪਿਤ ਕਰ ਲਏ ਹਨ।ਜਦੋਂ ਸਾਲ 1973 ‘ਚ ਚਿੱਟੀ ਚੰਮੜੀ ਵਾਲਿਆਂ ਦੀ ਮਾਈਗ੍ਰੇਸ਼ਨ ਸਬੰਧੀ ਬਣਾਈ ਗਈ ਵਾਈਟ ਪਾਲਿਸੀ ਖਤਮ ਹੋਣ ਨਾਲ ਭਾਰਤੀਆਂ ਦੀ ਮਾਈਗ੍ਰੇਸ਼ਨ ‘ਚ ਚੋਖਾ ਵਾਧਾ ਹੋਇਆ।ਸਾਲ 2006 ਦੀ ਜਨਗਣਨਾ ਅਨੁਸਾਰ 234000 ਭਾਰਤੀ ਮੂਲ ਦੇ ਲੋਕੀਂ ਅਸਟ੍ਰੇਲੀਆ ‘ਚ ਵਸਦੇ ਹਨ।ਜਿਨ੍ਹਾਂ ‘ਚ 147000 ਲੋਕੀਂ ਭਾਰਤ ਦੇ ਜੰਮਪਲ਼ ਹਨ।ਸਾਰੀ ਦੁਨੀਆਂ ਤੋਂ ਜੋ ਸਕਿਲਡ ਅਤੇ ਜੋ ਹੋਰ ਮਾਈਗ੍ਰੇਸ਼ਨ ਅਸਟ੍ਰੇਲੀਆ ਨੂੰ ਹੁੁੰਦੀ ਸੀ ਭਾਰਤ ਦਾ ਤੀਜਾ ਸਥਾਨ ਸੀ ਅਤੇ ਇਸ ਦੇ ਨਾਲ ਹੀ ਭਾਰਤ ਤੋਂ ਜੋ ਵਿਿਦਆਰਥੀ ਆ ਰਹੇ ਸਨ ਉਨ੍ਹਾਂ ਦਾ ਦੂਜਾ ਸਥਾਨ ਸੀ।ਪਹਿਲਾ ਸਥਾਨ ਚੀਨ ਤੋਂ ਆਉਣ ਵਾਲੇ ਵਿਿਦਆਰਥੀਆਂ ਦਾ ਸੀ।ਸਾਲ 2002 ਤੋਂ 03 ਤੱਕ =5383,ਸਾਲ 2003 ਤੋਂ 04 ਤੱਕ =8135, ਸਾਲ 2004-05 ਤੱਕ =9414, ਸਾਲ 2005-06 =11286, ਸਾਲ 2006-07 ਤੱਕ =13496 ਭਾਰਤ ਤੋਂ ਅਸਟ੍ਰੇਲੀਆ ਪੱਕੇ ਤੌਰ ‘ਤੇ ਆਏ।ਅਸਟ੍ਰੇਲੀਆ ਫ਼#39;ਚ ਹੋਈ 09 ਸਤੰਬਰ 2011 ਦੀ ਤਾਜਾ ਜਨਗਨਣਾ ਅਨੁਸਾਰ 347831 ਭਾਰਤੀ
ਮੂਲ ਦੇ ਸਿੱਖ ਫ਼#39;ਤੇ ਹਿੰਦੂ ਲੋਕੀਂ ਇੱਥੇ ਵਸਦੇ ਹਨ।ਇਨ੍ਹਾਂ ਤੋਂ ਇਲਾਵਾ ਭਾਰਤੀ ਮੁਸਲਮਾਨ ਵੀ ਹਨ ਜਿਨ੍ਹਾਂ ਨੂੰ ਗਿਣਤੀ ਸ਼ਾਮਲ ਨਹੀਂ ਕੀਤੀ ਗਿਆ।ਇਸ ਵਿਚ ਸਿੱਖਾਂ ਦੀ ਗਿਣਤੀ 72296 ਹੈ,ਹਿੰਦੂਆਂ ਦੀ ਗਿਣਤੀ 275535 ਹੈ।ਪੰਜਾਬੀ ਭਾਈਚਾਰੇ ਵਿਚ ਵਿਚਰਦਿਆਂ ਆਪਸ ਫ਼#39;ਚ ਘਰੇ ਅਤੇ ਘਰੋਂ ਬਾਹਰ ਸਿਰਫ 71230 ਲੋਕੀਂ ਹੀ ਪੰਜਾਬੀ ਬੋਲਣ ਵਾਲੇ ਅਸਟ੍ਰੇਲੀਆ ਫ਼#39;ਚ ਰਹਿੰਦੇ ਹਨ।
ਅਸਟ੍ਰੇਲੀਆ ਦੇ ਸਰਕਾਰੀ ਅੰਕੜਿਆਂ ਅਨੁਸਾਰ ਸਿੱਖ ਧਰਮ ਨੂੰ ਮੰਨਣ ਵਾਲੇ ਸਿਰਫ 57147 ਲੋਕਾਂ ਨੇ ਹੀ ਘਰੇ ਬੋਲਣ ਵਾਲੀ ਆਪਣੀ ਬੋਲੀ ਨੂੰ ਪੰਜਾਬੀ ਭਾਸ਼ਾ ਲਿਖਵਾਇਆ ਹੈ।ਇਸ ਤੋਂ ਇਲਾਵਾ ਬਹੁਤ ਹੀ ਖਾਸ ਇਹ ਗੱਲ ਸਾਹਮਣੇ ਆਈ ਹੈ ਕਿ ਅਸਟ੍ਰੇਲੀਆ ਰਹਿੰਦੇ 9443 ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕਾਂ ਨੇ ਅਤੇ 969 ਲਹਿੰਦੇ ਪੰਜਾਬ ਦੇ ਪਾਕਿਸਤਾਨੀ ਪੰਜਾਬੀ ਲੋਕਾਂ ਨੇ ਵੀ ਆਪਣੇ ਘਰੇ ਬੋਲੀ ਜਾਂਦੀ ਭਾਸ਼ਾ ਨੂੰ ਪੰਜਾਬੀ ਲਿਖਵਾਇਆ ਹੈ।ਸਿਡਨੀ ਸ਼ਹਿਰ ਦੇ ਇਲਾਕੇ ਬਲੈਕਟਾਊਨ ਦੀ ਕੌਂਸਲ ਹੇਠ ਆਉਂਦੇ ਏਰੀਏ ਅੰਦਰ ਸੱਭ ਤੋਂ ਵੱਧ ਪੰਜਾਬੀ ਸਿੱਖ ਰਹਿੰਦੇ ਹਨ,ਸਰਕਾਰੀ ਅੰਕੜਿਆਂ ਅਨੁਸਾਰ ਜਿਨ੍ਹਾਂ ਦੀ ਗਿਣਤੀ 1894 ਹੈ।ਵਿਕਟੋਰੀਆ ਸੂਬੇ ਵਿਚ 29440, ਨਿਊ-ਸਾਊਥ-ਵੇਲਜ਼ ਸੂਬੇ ਵਿਚ 21704, ਕਿਊਨਜ਼ਲੈਂਡ ਸੂਬੇ ਵਿਚ 9428, ਸਾਊਥ ਅਸਟ੍ਰੇਲੀਆ ਰਾਜ ਵਿਚ 5288, ਵੈਸਟਰਨ ਅਸਟ੍ਰੇਲੀਆ ਰਾਜ ਵਿਚ 4921, ਅਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਰਾਜ ਵਿਚ 1045, ਨਦਰਨ ਟਰੈਟਰੀ ਰਾਜ ਵਿਚ 245 ਅਤੇ ਤਸਮਾਨੀਆਂ ਰਾਜ ਵਿਚ 221 ਦੇ ਕਰੀਬ ਸਿੱਖ ਰਹਿੰਦੇ ਹਨ।ਇਸ ਤੋਂ ਇਲਾਵਾ ਇਹ ਗੱਲ ਬਹੁਤ ਹੀ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ ਕਿ ਸਿੱਖ ਕੌਂਸਲ ਆਫ ਅਸਟ੍ਰੇਲੀਆ ਦੇ ਜਨਰਲ ਸਕੱਤਰ ਬਾਵਾ ਸਿੰਘ ਜਗਦੇਵ ਸਮੇਤ ਸਮੂਹ ਸਿੱਖ ਕੌਂਸਲ ਮੈਬਰਾਨ ਅਤੇ ਹੋਰ ਵੀ ਕਈ ਧਾਰਮਿਕ ਜੱਥੇਵੰਦੀਆਂ ਵਲੋਂ ਸਿੱਖਾਂ ਨੂੰ ਘਰੇ ਬੋਲੀ ਜਾਂਦੀ ਬੋਲੀ ਪੰਜਾਬੀ ਲਿਖਵਾਉਂਣ ਵਾਰੇ ਵਾਰ ਵਾਰ ਹਦਾਇਤਾਂ ਕਰਨ ਦੇ ਬਾਵਯੂਦ ਵੀ 4000 ਦੀ ਗਿਣਤੀ ਤੋਂ ਉੱਤੇ ਸਿੱਖਾਂ ਨੇ ਘਰੇ ਬੋਲੀ ਜਾਂਦੀ ਭਾਸ਼ਾ ਨੂੰ ਹਿੰਦੀ ਲਿਖਵਾਇਆ ਹੈ।ਇਹ ਸਾਰੇ ਅੰਕੜੇ ਤਾਂ ਸਤੰਬਰ 2011 ਦੀ ਜਨਗਨਣਾ ਅਨੁਸਾਰ ਸਰਕਾਰੀ ਰਿਕਾਰਡ ਅਨੁਸਾਰ ਹਨ।ਪਰ ਇਸ ਤੋਂ ਇਲਾਵਾ ਬਹੁਤ ਸਾਲਾਂ ਤੋਂ ਇੱਥੇ ਲੁਕ-ਛਿਪ ਕੇ ਗੈਰਕਨੂੰਨੀ ਤੌਰ ਫ਼#39;ਤੇ ਰਹਿਣ ਵਾਲੇ ਬਹੁਤ ਸਾਰੇ ਪੰਜਾਬੀ ਬੋਲਣ ਵਾਲੇ ਲੋਕੀਂ ਹੋਰ ਵੀ ਰਹਿ ਰਹੇ ਹਨ ਜਿਹੜੇ ਕਿਸੇ ਵੀ ਸਰਕਾਰੀ ਗਿਣਤੀ ਵਿਚ ਸ਼ੁਮਾਰ ਨਹੀਂ ਹੋ ਸਕੇ।ਸਾਰੀ ਦੁਨੀਆਂ ਤੋਂ ਜੋ ਸਕਿਲਡ ਅਤੇ ਜੋ ਹੋਰ ਮਾਈਗ੍ਰੇਸ਼ਨ ਅਸਟ੍ਰੇਲੀਆ ਨੂੰ ਹੁੁੰਦੀ ਸੀ ਭਾਰਤ ਦਾ ਤੀਜਾ ਸਥਾਨ ਸੀ ਅਤੇ ਇਸ ਦੇ ਨਾਲ ਹੀ ਭਾਰਤ ਤੋਂ ਜੋ ਵਿਿਦਆਰਥੀ ਆ ਰਹੇ ਸਨ ਉਨ੍ਹਾਂ ਦਾ ਦੂਜਾ ਸਥਾਨ ਸੀ।ਪਹਿਲਾ ਸਥਾਨ ਚੀਨ ਤੋਂ ਆਉਣ ਵਾਲੇ ਵਿਿਦਆਰਥੀਆਂ ਦਾ ਸੀ।ਸਾਲ 2002 ਤੋਂ 03 ਤੱਕ =5383,ਸਾਲ 2003 ਤੋਂ 04 ਤੱਕ =8135, ਸਾਲ 2004-05 ਤੱਕ =9414, ਸਾਲ 2005-06 =11286, ਸਾਲ 2006-07 ਤੱਕ =13496 ਭਾਰਤ ਤੋਂ ਅਸਟ੍ਰੇਲੀਆ ਪੱਕੇ ਤੌਰ ‘ਤੇ ਆਏ। 1998 ਤੋਂ ਮਾਰਚ ਅਪ੍ਰੈਲ 2010 ਤੱਕ ਅਸਟ੍ਰੇਲੀਆ ‘ਚ ਭਾਰਤ ਤੋਂ ਬਹੁਤ ਵੱਡੀ ਗਿਣਤੀ ਵਿਚ ਵਿਿਦਆਰਥੀ ਵੀਜਾ ਲੈਕੇ ਆਏ।ਜਿਨ੍ਹਾਂ ‘ਚ 2008 ਤੋਂ ਮਾਰਚ ਅਪ੍ਰੈਲ 2010 ਤੱਕ ਕੰਨਟ੍ਰੈਕਟ ਅਥਵਾ ਨਕਲੀ ਵਿਆਹ ਕਰਵਾਕੇ ਘੱਟ ਪੜ੍ਹੇ-ਲਿਖੇ ਜਿਆਦਾ ਸਨ।ਜਿਨ੍ਹਾਂ ਭੋਲੇ ਭਾਲੇ ਬੱਚਿਆਂ ਨੂੰ ਵਰਗਲਾ ਕੇ ਸਿਅਸਤ ਦੀ ਭੁੱਖ ਵਾਲੇ ਲੋਕਾਂ ਨੇ ਅਤੇ ਕੁੱਝ ਕੁ ਮੀਡੀਏ ਨੇ ਆਪਣੀ ਝੂਠੀ ਪ੍ਰਸਿੱਧੀ ਦੀ ਭੁੱਖ ਪੂਰੀ ਕਰਨ ਹਿੱਤ ਝੂੱਠੇ ਨਸਲੀ ਵਿਤਕਰਿਆਂ ਦੀ ਕਾਵਾਂ ਰੌਲ਼ੀ ਪਾਕੇ ਸਰਕਾਰ ‘ਤੇ ਇੰਮੀਗ੍ਰੇਸ਼ਨ ਵਿਭਾਗ ਨੂੰ ਆਸਟ੍ਰੇਲੀਆ ‘ਚ ਪਹੁਚੰਣ ਵਾਰੇ ਇਨ੍ਹਾਂ ਅਣਜਾਣ ਭੋਲੇ ਭਾਲੇ ਬੱਚਿਆਂ ਵਲੋਂ ਵਰਤੇ ਜਾਣ ਵਾਲੇ ਸਾਰੇ ਹੀ ਲੂਪ ਪੋਲ਼ਾਂ ਨੂੰ ਬੁਲਵਾ ਕੇ ਅੱਗੇ
ਤੋਂ ਹੋਰ ਆਉਣ ਵਾਲਿਆਂ ਦੇ ਸਾਰੇ ਰਾਹ ਬੰਦ ਕਰ ਦਿੱਤੇ ਸਨ।
ਜਦ ਕਿ ਡੇਢ ਕੁ ਸੌ ਸਾਲ ਪਹਿਲਾਂ ਆਏ ਭਾਰਤੀਆਂ ਸਮੇਤ ਪੰਜਾਬੀ ਸਿੱਖਾਂ ਨੇ ਜਿਨ੍ਹਾਂ ‘ਚ ਦੁਆਬੇ ਦੇ ਬਹੁਤ ਮਸ਼ਹੂਰ ਪਿੰਡ ਬਿਲਗਾ ਵਾਸੀ ਗਿਆਨ ਸਿੰਘ ਬੈਂਸ ਹੋਰਾਂ ਦੇ ਵਡਾਰੂਆਂ ‘ਤੇ ਹੋਰ ਪਿੰਡ ਵਾਸੀਆਂ ਸਮੇਤ ਪੰਜਾਬੀ ਸਿੱਖਾਂ ਨੇ ਅਸਟ੍ਰੇਲੀਆ ‘ਚ ਆਪਣੇ ਸਿੱਖੀ ਸਰੂਪ ਨੂੰ ਕਾਇਮ ਰਖਦਿਆਂ ਨੇ ਅਸਟ੍ਰੇਲੀਅਨ ਭਾਈਚਾਰੇ ਵਿਚ ਬਹੁਤ ਇੱਜਤ ਅਤੇ ਸਤਿਕਾਰਯੋਗ ਸਥਾਨ ਬਣਾਇਆ ਹੋਇਆ ਸੀ।ਬਹੁਤ ਸਾਰੇ ਪੰਜਾਬੀ ਇਹੋ ਜਹੇ ਵੀ ਹੋਏ ਹਨ ਜਿਹੜੇ ਕਦੇ ਵੀ ਪੰਜਾਬ ਵਾਪਿਸ ਮੁੜ ਕੇ ਨਹੀਂ ਗਏ।ਪੰਜਾਬ ‘ਚ ਜਾਇਦਾਦਾਂ ਬਨਾਉਂਣ ਦੇ ਨਾਲ ਉਨ੍ਹਾਂ ਇੱਥੇ ਵੀ ਬਹੁਤ ਜਾਇਦਾਦਾਂ ਬਣਾਈਆਂ ਉਨ੍ਹਾਂ ਦੀ ਮੌਤ ਹੋਣ ਬਾਅਦ ਉਨ੍ਹਾਂ ਦੇ ਕਿਸੇ ਵੀ ਵਾਰਿਸ ਦਾ ਸਰਕਾਰ ਨੂੰ ਪਤਾ ਨਾ ਹੋਣ ਕਰਕੇ ਸਰਕਾਰ ਵਲੋਂ ਉਨ੍ਹਾਂ ਦੇ ਨਾਮ ਨਾਲ ਸੜਕਾਂ ਜਾਂ ਸਟਰੀਟਾਂ (ਗਲੀਆਂ) ਦੇ ਨਾਮ ਰੱਖ ਕੇ ਸਦੀਵੀ ਪੁਰਾਣੀਆਂ ਯਾਦਗਾਰਾਂ ਬਣਾਈਆਂ ਗਈਆਂ ਹਨ।
GUNDA SINGH ROAD, MORESBY 4871, QLD
(ਉਪਰੋਕਤ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਗੰਡਾ ਸਿੰਘ ਦੀ ਯਾਦਗਾਰ ਵਜੋਂ ਉਸ ਦੇ ਨਾਮ ‘ਤੇ ਸੜਕ ਦਾ ਨਾਮ
ਰੱਖਿਆ ਹੋਇਆ ਹੈ)
ਜਿਵੇਂ ਕਿ ਕਿਊਂਜਲੈਂਡ ਰਾਜ ਦੇ ਸ਼ਹਿਰ ਗੋਲਡ ਕੋਸਟ ਸਿਟੀ ਲਾਗੇ ਪੇਂਡੂ ਖੇਤਰ ਦੇ ਕਸਬੇ ਮੁਰਸਵਾਈ ਵਿਖੇ ਵੀ ਪੰਜਾਬੀ ਸਿੱਖ ਗੰਡਾ ਸਿੰਘ ਦੇ ਨਾਮ ਨਾਲ ਇਕ ਸੜਕ ਅਥਵਾ ਗਲੀ ਜਾਣੀ ਜਾਂਦੀ ਹੈ।ਇਸੇ ਹੀ ਤਰ੍ਹਾਂ ਦੀਆਂ ਸਾਹੂਕਾਰਾਂ ਵਲੋਂ ਸਤਾਏ ਹੋਏ ਪਹਿਲਾਂ ਆਏ ਸਿਰੜੀ ਮਹਿਨਤੀ ਪੰਜਾਬੀਆਂ ਨਾਲ ਸਬੰਧਿਤ ਹੋਰ ਵੀ ਬਹੁਤ ਸਾਰੀਆਂ ਯਾਦਗਾਰਾਂ ਅਸਟ੍ਰੇਲੀਆ ‘ਚ ਬਣੀਆਂ ਹੋਈਆਂ ਹਨ।ਇਸ ਬਹੁ ਕੌਮਾਂ ਨਸਲਾਂ ਵਾਲੇ ਦੇਸ਼ ਤੇਲੀਆ ‘ਚ ਪਹਿਲੇ ਪਹੁੰਚੇ ਪੰਜਾਬੀ ਸਿੱਖਾਂ ਨੇ ਬਹੁਤ ਸੱਖਤ ਮਹਿਨਤਾਂ ਕਰਕੇ ਪਹਿਲਾਂ ਪੰਜਾਬ ‘ਚ ਬਹੁਤ ਕੁੱਝ ਬਣਾਇਆ ਫਿਰ ਬਾਅਦ ‘ਚ ਅਸਟ੍ਰੇਲੀਆ ਵੀ ਬਹੁਤ ਕੁੱਝ ਬਨਾਉਣ ਦੇ ਨਾਲ ਆਪਣੀ ਇੱਜਤ, ਆਪਣੇ ਦੇਸ਼ ਦੀ ਇੱਜਤ, ਆਪਣੇ ਪੰਜਾਬ ਦੀ ਇੱਜਤ, ਆਪਣੀ ਕੌਮ ਦੀ ਇੱਜਤ ਅਤੇ ਆਪਣੇ ਧਰਮ ਦੀ ਇੱਜਤ ਨੂੰ ਕਦੇ ਆਂਚ ਨਹੀਂ ਆਉਂਣ ਦਿੱਤੀ।
ਜਿਸ ਦੀ ਮਿਸਾਲ ਤੁਹਾਨੂੰ 25 ਜੁਲਾਈ 2010 ਨੂੰ ਪੜ੍ਹਨ ਅਤੇ ਸੁਨਣ ਨੂੰ ਮਿਲੀ ਹੋਏਗੀ।ਜਿਸ ‘ਚ ਭਾਰਤ ਤੋਂ ਸਪੈਸ਼ਲ ਤੌਰ ‘ਤੇ ਸਾਬਕਾ ਕ੍ਰਿਕਟ ਖਿਡਾਰੀ ਕਪਲ ਦੇਵ ਅਤੇ ਪੂਰਨ ਸਿੰਘ ਦੇ ਖਾਨਦਾਨ ਵਿੱਚੋਂ ਨੇੜੇ ਦਾ ਰਿਸ਼ਤੇਦਾਰ ਹਰਮੇਲ ਉਪੱਲ ਇੰਗਲੈਂਡ ਵਾਸੀ ਦੁਆਬੇ ਦੇ ਮਸ਼ਹੂਰ ਪਿੰਡ ਬਿਲਗਾ ਨੇੜੇ ਉੱਪਲ ਭੂਪਾ ਵਾਸੀ ਪੂਰਨ ਸਿੰਘ ਦੀ ਆਖਰੀ ਇੱਛਾ ਨੂੰ ਪੂਰਾ ਕਰਨ ਖਾਤਰ (ਜਿਸ ਨੇ ਮਰਨ ਤੋਂ ਪਹਿਲਾਂ ਆਪਣੀ ਆਖਰੀ ਇੱਛਾ ‘ਚ ਅਸਥੀਆਂ ਨੂੰ ਭਾਰਤ ਦੀ ਪਵਿਤਰ ਨਦੀ ਗੰਗਾ ‘ਚ ਪ੍ਰਵਾਹ ਕਰਨ ਵਾਰੇ ਪ੍ਰਗਟਾਇਆ ਸੀ) ਅਸਥੀਆਂ ਅਤੇ (ਫੁੱਲ਼) ਅਥਵਾ ਦੰਦ ਲੈਣ ਲਈ ਆਇਆ।ਪੂਰਨ ਸਿੰਘ ਪਿੰਡ ਉੱਪਲ ਭੂਪਾ ਵਾਸੀ ਦੀ ਮੌਤ 1947 ‘ਚ ਹੋ ਗਈ ਸੀ ਉਸ ਦੀ ਖਾਹਿਸ਼ ਨੂੰ ਪੂਰਾ ਕਰਨ ਖਾਤਰ ਇੱਕ ਅਸਟ੍ਰੇਲੀਅਨ ਅੰਗਰੇਜ ਗੋਰੇ ਪ੍ਰੀਵਾਰ ਨੇ ਪੀੜ੍ਹੀ ਦਰ ਪੀੜ੍ਹੀ 63 ਸਾਲ ਇੱਕ ਮਹੀਨਾ ਸਤਾਰਾਂ ਦਿਨ ਅਸਥੀਆਂ ‘ਤੇ ਫੁੱਲਾਂ ਅਥਵਾ ਦੰਦਾਂ ਨੂੰ ਅਸਟ੍ਰੇਲੀਆ ‘ਚ ਸੰਭਾਲ ਕੇ ਰੱਖਿਆ ਹੋਇਆ ਸੀ।ਉਹ ਵੀ ਉਸ ਸਮੇਂ ਜਦੋਂ ਅਸਟ੍ਰੇਲੀਆ ‘ਚ ਕਾਲੀ ਚੰਮੜੀ ਵਾਲਿਆਂ ਦੇ ਆਉਂਣ ‘ਤੇ ਪਾਬੰਦੀ ਸੀ ਅਤੇ ਚਿੱਟੀ ਚੰਮੜੀ ਵਾਲਿਆਂ ਦੇ ਆਉਂਣ ਲਈ ਵਾਈਟ ਪਾਲਿਸੀ ਕਾਰਨ ਪੂਰੀ ਤਰ੍ਹਾਂ ਖੁਲ੍ਹ ਸੀ।ਉਸ ਦੀ 1947 ‘ਚ ਹੋਈ ਮੌਤ ਦੇ ਸਮੇਂ ਤੋਂ 25 ਜੁਲਾਈ 2010 ਤੱਕ ਅਸਥੀਆਂ ਨੂੰ ਪੂਰਨ ਮਾਣ ਮਰਿਆਦਾ ਅਨੁਸਾਰ ਅਸਟ੍ਰੇਲੀਅਨ ਗੋਰਿਆਂ ਨੇ ਅਸਟ੍ਰੇਲੀਆ ‘ਚ ਸੰਭਾਲ ਕੇ ਰੱਖਿਆ ਹੋਇਆ ਸੀ।ਜਿਸ ਦੀ ਜਿੳਂੂਦੀ ਜਾਗਦੀ ਮਿਸ਼ਾਲ ਹੇਠਾਂ ਤਸਵੀਰਾਂ ਦੀ ਜਵਾਨੀ ਜੋ ਸਤਿਕਾਰ ਸਾਹਿਤ ਇੰਨਟਨੈੱਟ ਤੋਂ ਕਾਪੀ ਕੀਤੀਆਂ ਗਈਆਂ ਹਨ।
ਪਰ ਦੂਜੇ ਪਾਸੇ ਅਸਟ੍ਰੇਲੀਆ ਦੇ ਅਕਸ਼ ਵਾਰੇ ਭਾਰਤ ਅਥਵਾ ਪੰਜਾਬ ਵਿਚ ਜੋ ਨਸਲੀ ਵਿਤਕਰੇ ਦੀ ਕਾਵਾਂ ਰੌਲੀ ਪਾਕੇ ਭਾਰਤੀ ਅਤੇ ਪੰਜਾਬ ਦੇ ਮੀਡੀਏ ਸਮੇਤ ਟਾਵੇਂ ਜਿਹੇ ਸਿਅਸੀ ਭੁੱਖ ਪੂਰੀ ਕਰਨ ਵਾਲੇ ਲੋਕਾਂ ਵਲੋਂ ਸਾਡੇ ਭੋਲੇ ਭਾਲੇ ਗੰੁਮਰਾਹ ਕੀਤੇ ਗਏ ਸਾਡੇ ਆਪਣੇ ਹੀ ਬੱਚਿਆਂ ਵਲੋਂ ਮੈਲਬੋਰਨ ‘ਚ ਵਿਕਟੋਰੀਆ ਬਿਲਡਿੰਗ ਦੇ ਸ਼ੀਸ਼ਿਆਂ ਅਤੇ ਸਦੀਆਂ ਪੁਰਾਣੀ ਘੜੀ ਨੂੰ ਭੰਨ ਤੌੜ ਕੇ ਮੁਜਾਹਰੇ ਕਰਦਿਆਂ ਨੇ ਟ੍ਰੈਫਿਕ ਜਾਮ ਕੀਤਾ ਸੀ ਨੂੰ ਅਸਟ੍ਰੇਲ਼ੀਅਨ ਗੋਰਿਆਂ ਵਲੋਂ ਪੂਰਨ ਸਿੰਘ ਦੀਆਂ ਅਸ਼ਥੀਆਂ ਨੂੰ 63 ਸਾਲ ਇੱਕ ਮਹੀਨਾ ਸਤਾਰਾਂ ਦਿਨ ਤੱਕ ਸੰਭਾਲ ਕੇ ਰੱਖਣ ਨੇ ਝੁਠਲਾ ਦਿੱਤਾ ਹੈ।ਇਸ ਤਰ੍ਹਾਂ ਦੀ ਅਸਥੀਆਂ ਦੀ ਸਾਂਭ ਸੰਭਾਲ ਸਾਇਦ ਸਾਡੇ ਇੰਡੀਆ ਪੰਜਾਬ ‘ਚ ਪੂਰਨ ਸਿੰਘ ਦੇ ਆਪਣੇ ਸਕੇ ਸੰਬਧੀ ਵੀ ਇਵੇ ਨਾ ਕਰ ਸਕਦੇ।ਪਰ ਦੂਜੇ ਪਾਸੇ ਸਿਆਸੀ ਚਾਲਬਾਜਾਂ ਦੀਆਂ ਚਲਾਕੀਆਂ ਸਦਕਾ ਸੈਕੜੇ ਸਾਲਾਂ ਦੀ ਬਣਾਈ ਹੋਈ ਛੱਬੀ ਨੂੰ ਸ਼ਰਮਸ਼ਾਰ ਕਰ ਕੇ ਰੱਖ ਦਿੱਤਾ ਸੀ।ਜਦ ਕਿ ਉਨ੍ਹਾਂ ਬੱਚਿਆਂ ਸਮੇਤ ਸਾਡੇ ਸਾਰਿਆਂ ਦੀ ਮਦਤ ਕਰਨ ਲਈ ਅਸਟ੍ਰੇਲੀਆ ਦੀਆਂ ਸਾਰੀਆਂ ਸਟੇਟਾਂ ਦੇ ਖਾਸ ਸ਼ਹਿਰਾਂ ਵਿਚ ਸਾਡੇ ਸਮਾਜ ਵਲੋਂ ਭਾਰਤੀਆਂ ਅਤੇ ਪੰਜਾਬੀਆਂ ਦੀਆਂ ਸਭਿਆਚਾਰਕ, ਸਪੋਰਟਸ, ਸਮਾਜਿਕ, ਧਾਰਮਿਕ ਅਤੇ ਕਲਚਰਰ ਸੰਸਥਾਵਾਂ ਬਣਾਈਆਂ ਹੋਈਆਂ ਹਨ।ਇਸ ਤੋਂ ਇਲਾਵਾ ਹਰ ਧਰਮ ਨੂੰ ਮੰਨਣ ਵਾਲਿਆਂ ਲਈ ਅਸਟ੍ਰੇਲੀਆ ਦੇ ਹਰ ਮੁੱਖ ਸ਼ਹਿਰ ‘ਚ ਆਲੀਸ਼ਾਨ ਧਾਰਮਿਕ ਅਸਥਾਨ ਬਣਾਏ ਹੋਏ ਹਨ।ਜਿਨ੍ਹਾਂ ‘ਚ ਆਲੀਸ਼ਾਨ ਗੁਰਦਵਾਰਾ ਸਾਹਿਬ, ਮੰਦਰ, ਮਸਜਿਦਾਂ, ਚਰਚ ਸ਼ਾਮਲ ਹਨ।ਜਿਹੜੇ ਕਿ ਲੋੜ ਪੈਣ ‘ਤੇ ਹਰ ਕਿਸੇ ਦੀ ਮਦਤ ਕਰਦੇ ਹਨ।ਇਸ ਤੋਂ ਇਲਾਵਾ ਆਪਣੀ ਨਵੀਂ ਪੀੜ੍ਹੀ ਨੂੰ ਆਪੋ-ਆਪਣੀ ਬੋਲੀ ਨਾਲ ਜੋੜੀ ਰੱਖਣ ਲਈ ਕਈ ਉੱਦਮੀਆਂ ਵਲੋਂ ਭਾਸ਼ਾ ਸਿਖਾਉਂਣ ਲਈ ਸਕੂਲ ਵੀ ਖੋਲ੍ਹੇ ਹੋਏ ਹਨ।ਕਈ ਉੱਦਮੀਆਂ ਵਲੋਂ ਭੰਗੜੇ ਗਿੱਧੇ ਅਤੇ ਹੋਰ ਭਾਰਤੀ ਸੰਗੀਤ ਅਤੇ ਡਾਂਨਸ ਸਕੂਲ ਵੀ ਖੋਹਲੇ ਹੋਏ ਹਨ।ਜਿਸ ਨਾਲ ਸਾਡੀਆਂ ਆਉਂਣ ਵਾਲੀਆਂ ਨਸਲਾਂ ਸਾਡੇ ਧਰਮ ਸਭਿਆਚਾਰ ਵਿਰਸੇ ਅਤੇ ਸਾਡੇ ਰੀਤੀ ਰਿਵਾਜਾਂ ਨਾਲ ਜੁੜੀਆਂ ਰਹਿ ਸਕਦੀਆਂ ਹਨ।
ਹੁਣ ਤਾਂ ਸਾਡੇ ਪੰਜਾਬੀਆਂ ਨੇ ਰਾਜਭਾਗ ਦੀਆਂ ਮੰਜਿਲਾਂ ਵੱਲ਼ ਵੀ ਵਧਣਾ ਸ਼ੁਰੂ ਕਰ ਦਿੱਤਾ ਹੈ।ਜਿਸ ਦੀ ਮਿਸਾਲ ਤੁਹਾਡੇ ਸਾਹਮਣੇ ਹੇਠਲੀਆਂ ਤਸਵੀਰਾਂ ਹਨ।ਜਿਨ੍ਹਾਂ ‘ਚ ਪੰਜਾਬ ਦੇ ਪਿਛੋਕੜ ਤੋਂ ਗੁਰਮੇਸ਼ ਸਿੰਘ ਐਮ-ਪੀ ਪਿਿਛਓਂ ਨਵਾਂ ਸ਼ਹਿਰ ਨੇੜੇ ਭੰਗਲਾਂ ਤੋਂ ਹਲਕਾ ਕੋਫਸ ਹਰਬਰ ਤੋਂ 9 ਸੰਤਬਰ 2019 ਨੂੰ ਮੈਂਬਰ (ਐਨ ਅੇਸ ਡਬਲਯੁ) ਸਟੇਟ ਸਰਕਾਰ ਅਤੇ ਸ਼ੇਡੋ ਮਨਿਸਟਰ ਟੂਰਿਜਮ ਅਤੇ ਐਮਰਜੈਨਸੀ ਸਰਵਿਸਜ ਮਨਿਸਟਰ ਅਤੇ ਸ਼ੇਡੋ ਮਨਿਸਟਰ ਨੋਰਥ ਕੌਸਟ ਅਤੇ ਵਿਪ ਮੈਂਬਰ ਨੈਸ਼ਨਲਜ ਹਨ।ਇਹ ਸਾਰਾ ਕੁੱਝ ਪੰਜਾਬੀਆਂ ਦੇ ਮਹਿਨਤੀ ਹੋਣ ਦੇ ਸੁਭਾਅ ਕਾਰਨ ਹੀ ਹੋ ਸਕਿਆ ਹੈ।ਪੰਜਾਬੀਆਂ ਤੋਂ ਇਲਾਵਾ ਕਈ ਭਾਰਤੀ ਵੀ ਰਾਜ ਸਤਾ ਪ੍ਰਾਪਤ ਕਰ ਗਏ ਗਏ ਹਨ ਜਿਨ੍ਹਾਂ ‘ਚ ਲੀਸਾ ਸਿੰਘ 2010 ਵਿੱਚ ਪਹਿਲੀ ਭਾਰਤੀ ਪਿਛੋਕੜ ਦੀ ਫਿਜੀ ਤੋਂ ਪਰਵਾਸ ਹੋਈ ਇਸਤਰੀ ਅਸਟ੍ਰੇਲੀਅਨ ਪਾਰਲੀਮੈਂਟ ਦੀ ਸਰਕਾਰ ਵਿੱਚ ਲੇਬਰ ਪਾਰਟੀ ਵਲੋਂ ਚੁਣੀ ਗਈ।ਦੇਵ ਸ਼ਰਮਾ ਵੀ ਭਾਰਤੀ ਮੂਲ ਦਾ ਲੇਵਰ ਪਾਰਟੀ ਤੋਂ ਨਿਊ ਸਾਊਥ ਵੇਲਜ ਦੇ ਇਲਾਕੇ ਵੇਨਟਵਰਥ ਤੋਂ ਰਾਜ ਸਰਕਾਰ ਲਈ 2019 ਤੋਂ 2022 ਤੱਕ ਮੈਂਬਰ ਰਿਹਾ।ਦੀਪਕ ਰਾਜ ਗੁਪਤਾ ਜੋ ਉਤਰ ਪ੍ਰਦੇਸ਼ ਦੇ ਆਗਰਾ ਸ਼ਹਿਰ ਨਾਲ ਸੰਬਧਿਤ ਹੈ ਜੋ ਚੰਡੀਗੜ੍ਹ ਰਹਿ ਕੇ ਪੜ੍ਹਿਆ ਵੀ 2019 ਵਿੱਚ ਅਸਟ੍ਰੇਲੀਆ ਦੀ ਪਾਰਲੀਮੈਂਟ ਲੇਬਰ ਪਾਰਟੀ ਵਲੋਂ ਚੁਣਿਆ ਗਿਆ।ਵਰਨ ਘੋਸ਼ ਭਾਰਤੀ ਮੂਲ ਦੇ ਵਕੀਲ ਨੇ ਹਿੰਦੂ ਰੀਤਾਂ ਮੁਤਾਬਕ ਭਗਵਤ ਗੀਤਾ ਨੂੰ ਹੱਥ ਵਿੱਚ ਫੜ੍ਹ ਕੇ ਰਾਜ ਸਭਾ ਮੈਂਬਰ ਬਤੌਰ ਸੈਨੇਟ ਪਾਰਲੀਮੈਂਟ ਵਿੱਚ ਸੌਂਹ ਖਾ ਕੇ ਇਤਹਾਸ ਸਿਰਜਿਆ ‘ਤੇ ਫਰਵਰੀ 2024 ਲਈ ਪੱਛਵੀਂ ਅਸਟ੍ਰੇਲੀਆ ਦੀ ਰਾਜ ਸਰਕਾਰ ਵਲੋਂ ਅਸਟ੍ਰੇਲੀਅਨ ਪਾਰਲੀਮੈਂਟ ਲਈ ਸੈਨੇਟ ਮੈਂਬਰ ਚੁਣਿਆ ਗਿਆ।ਜਗਦੀਸ਼ ਕ੍ਰਿਸ਼ਨਾ ਕੋਟਾਗਿਰੀ ਤਾਮਿਲ ਨਾਡੂ ਤੋਂ ਭਾਤਰੀ ਜੰਮ ਪਲ਼ ਵੀ ਪੱਛਵੀਂ ਅਸਟਰੇਲੀਆਂ ਪਰਥ ਤੋਂ ਰਾਜ ਸਰਕਾਰ ਮੈਬਰ 2021 ਲਈ ਲੇਵਰ ਪਾਰਟੀ ਵਲੋਂ ਚੁਣਿਆ ਗਿਆ। ਕੁਸ਼ਲਿਆ ਬਿਰਜੀਭਾਈ ਵਿਘੇਲਾ ਵੀ ਭਾਰਤੀ ਮੂਲ ਦੀ ਇਸਤਰੀ ਵਿਕਟੋਰੀਅਨ ਸਰਕਾਰ ਵਿੱਚ 2019 ਤੋਂ 2022 ਤੱਕ ਚੁਣੀ ਰਹੀ।ਹੋ ਸਕਦਾ ਇਨ੍ਹਾਂ ਤੋਂ ਇਲਾਵਾ ਵੀ ਕੋਈ ਹੋਰ ਅਸਟ੍ਰੇਲੀਅਨ ਸਰਕਾਰ ਅਤੇ ਕਿਸੇ ਰਾਜ ਸਰਕਾਰ ਵਿੱਚ ਭਾਰਤੀ ਮੂਲ ਦਾ ਮੈਂਬਰ ਹੋਵੇ ਜਿਸ ਵਾਰੇ ਸਾਨੂੰ ਜਾਣਕਾਰੀ ਨਾ ਹੋਣ ਕਰਕੇ ਉਸ ਦਾ ਨਾਮ ਲਿਖਣ ਤੋਂ ਰਹਿ ਗਿਆ ਹੋਵੇ ਉਸ ਤੋਂ ਖਿਮਾਂ ਚਾਹੁੰਦੇ ਹਾਂ।
ਸ਼ਾਲਾ ਆਪਾਂ ਸਾਰੇ ਆਪਸ ਵਿਚ ਪਿਆਰ ਮੁਹਬਤ ਨਾਲ ਰਹਿਕੇ ਰਾਜ ਭਾਗ ਦੀਆਂ ਸਿਖਰਲੀਆਂ ਪੌੜੀਆਂ ਤੱਕ ਵੀ ਇਨ੍ਹਾਂ ਸਾਰਿਆਂ ਦੇ ਨਕਸ਼ੇ ਕਦਮ ਪਹੁੰਚ ਸਕੀਏ।ਹੇਠਲੀ ਤਸਵੀਰ ‘ਚ ਮਿਸ ਖੁਸ਼ਪ੍ਰੀਤ ਕੌਰ ਵੀ 2021 ਵਿੱਚ ਬਲੈਕਟਾਉਨ ਕੌਂਸਲ ਲਈ ਵਾਰਡ ਨੰਬਰ 2 ਤੋਂ ਲੇਬਰ ਪਾਰਟੀ ਵਲੋਂ ਕੌਂਸਲਰ ਚੁਣੇ ਗਏ,ਡਾਕਟਰ ਮਨਿੰਦਰ ਸਿੰਘ ਕੌਸਲਰ ਬਲੈਕਟਾਊਨ ਅਤੇ ਡਿਪਟੀ ਮੇਅਰ ਗਰਦੀਪ ਸਿੰਘ ਜੀ ਹੌਰਨਸਵੀ ਕੌਂਸਲ ਤੋਂ ਅਤੇ ਭਾਰਤੀ ਪਿਛੋਕੜ ਤੋਂ ਪੈਰਾਮੈਟਾ ਕੋਂਸਲ ਤੋਂ ਸਮੀਰ ਪਾਂਡੇ ਪਹਿਲਾਂ 2017 ‘ਚ ਕੋਂਸਲਰ ਦੁਜੀ ਵਾਰ 2022 ਵਿੱਚ ਡਿਪਟੀ ਮੇਅਰ ਚੁਣੇ ਗਏ ਹਨ।ਹੇਠਲੀ ਤਸਵੀਰ ਵਿੱਚ ਸਿੱਖ ਸੰਗਤ 1920 ਵਿੱਚ ਲਿਆਦੇਂ ਗਏ ਗੁਰੁ ਗਰੰਥ ਸਾਹਿਬ ਜੀ ਦੇ ਸਰੂਪ ਦੁਆਰਾ ਅੰਖਡ ਪਾਠ ਸੁਣਦੀ ਹੋਈ ਸੰਗਤ।ਅੱਜ ਲੋੜ ਹੈ ਏਕੇ ‘ਚ ਰਹਿ ਕੇ ਦਿਲੋਂ ਨਫਰਤਾਂ ਦੂਰ ਕਰਨ ਦੀ ਅਤੇ ਆਪਸੀ ਪਿਆਰ ਦੀ ਜਿਸ ਨਾਲ ਅਸੀਂ ਸਾਰੀ ਦੁਨੀਆਂ ‘ਤੇ ਆਪਣੀ ਧਾਂਕ ਜਮਾ ਸਕਣ ਦੇ ਯੋਗ ਹੋ ਸਕੀਏ।ਆਮੀਨ……ਰੱਬ ਰਾਖਾ……!
Akhand Path in 1920 (Banella) Source: From the book ‘Are Indians and Ethnic Minority?
Volume 5 – A Pictorial History’ written by Len Kenna and Crystal Jordan.
+919501414749, +61432548855
balachaur_sahiba@hotmail.com