ਟਿਕਟ ਨਾ ਮਿਲਣ ‘ਤੇ ਨਰਾਜ਼ ਕਾਂਗਰਸੀ ਵਿਧਾਇਕ ਹਰਜੋਤ ਕਮਲ ਭਾਜਪਾ ਵਿਚ ਹੋਇਆ ਸ਼ਾਮਲ
ਮੋਗਾ ਤੋਂ ਕਾਂਗਰਸੀ ਵਿਧਾਇਕ ਹਰਜੋਤ ਕਮਲ ਟਿਕਟ ਨਾ ਮਿਲਣ ਤੋਂ ਨਰਾਜ਼ ਹੋਣ ਕਰਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਹਰਜੋਤ ਕਮਲ ਨੇ ਟਿਕਟ ਕੱਟਣ ਦੇ ਕੁਝ ਹੀ ਮਿੰਟਾ ਅੰਦਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ ਤੇ ਭਾਜਪਾ ਦਫਤਰ ਵੱਲ ਨੂੰ ਤੁਰ ਪਏ।ਹਰਜੋਤ ਕਮਲ ਮੋਗਾ ਤੋਂ ਮੌਜੂਦਾ ਕਾਂਗਰਸੀ ਵਿਧਾਇਕ ਹਨ। ਇਸ ਵਾਰ ਉਨ੍ਹਾਂ ਦੀ ਥਾਂ ਕਾਂਗਰਸ ਨੇ ਮਾਲਵਿਕਾ ਸੂਦ ਨੂੰ ਉਮੀਦਵਾਰ ਬਣਾਇਆ ਹੈ। ਜਿਸ ਦਾ ਵਿਧਾਇਕ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਵਿਧਾਇਕ ਵੱਲੋਂ ਪਿਛਲੇ ਦਿਨੀਂ ਮੁੱਖ ਮੰਤਰੀ ਚੰਨੀ ਨਾਲ ਵੀ ਇਸ ਸਬੰਧੀ ਮੀਟਿੰਗ ਕੀਤੀ ਸੀ ।