ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਡੀਆ ਗੇਟ ਉੱਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਸ਼ਾਨਦਾਰ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ
ਪ੍ਰਧਾਨ ਮੰਤਰੀ 23 ਜਨਵਰੀ ਨੂੰ ਨੇਤਾਜੀ ਦੀ ਜਯੰਤੀ ਦੇ ਅਵਸਰ ਉੱਤੇ ਉਨ੍ਹਾਂ ਦੀ ਹੋਲੋਗ੍ਰਾਮ ਪ੍ਰਤਿਮਾ ਤੋਂ ਪਰਦਾ ਹਟਾਉਣਗੇ
ਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਹ ਐਲਾਨ ਕੀਤਾ ਹੈ ਕਿ ਇੰਡੀਆ ਗੇਟ ਉੱਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇੱਕ ਸ਼ਾਨਦਾਰ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ। ਜਦੋਂ ਤੱਕ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇਹ ਸ਼ਾਨਦਾਰ ਪ੍ਰਤਿਮਾ ਪੂਰੀ ਨਹੀਂ ਹੋ ਜਾਂਦੀ , ਤਦ ਤੱਕ ਉੱਥੇ ਉਨ੍ਹਾਂ ਦੀ ਇੱਕ ਹੋਲੋਗ੍ਰਾਮ ਪ੍ਰਤਿਮਾ ਲਗੇਗੀ ਜਿਸ ਤੋਂ ਪ੍ਰਧਾਨ ਮੰਤਰੀ 23 ਜਨਵਰੀ, 2022 ਨੂੰ ਪਰਦਾ ਹਟਾਉਣਗੇ ।
ਟਵੀਟਾਂ ਦੀ ਇੱਕ ਲੜੀ ਵਿੱਚ , ਪ੍ਰਧਾਨ ਮੰਤਰੀ ਨੇ ਕਿਹਾ ;
“ਅਜਿਹੇ ਸਮੇਂ ਵਿੱਚ ਜਦੋਂ ਪੂਰਾ ਦੇਸ਼ ਨੇਤਾਜੀ ਸੁਭਾਸ਼ ਚੰਦਰ ਬੋਸ ਦੀ 125ਵੀਂ ਜਯੰਤੀ ਮਨਾ ਰਿਹਾ ਹੈ, ਮੈਨੂੰ ਇਹ ਦੱਸਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਗ੍ਰੇਨਾਈਟ ਤੋਂ ਬਣੀ ਉਨ੍ਹਾਂ ਦੀ ਇਹ ਸ਼ਾਨਦਾਰ ਪ੍ਰਤਿਮਾ ਇੰਡੀਆ ਗੇਟ ਉੱਤੇ ਸਥਾਪਿਤ ਕੀਤੀ ਜਾਵੇਗੀ । ਇਹ ਪ੍ਰਤਿਮਾ ਉਨ੍ਹਾਂ ਦੇ ਪ੍ਰਤੀ ਭਾਰਤ ਦੇ ਆਭਾਰ ਦੀ ਪ੍ਰਤੀਕ ਹੋਵੇਗੀ।
ਜਦੋਂ ਤੱਕ ਨੇਤਾਜੀ ਬੋਸ ਦੀ ਸ਼ਾਨਦਾਰ ਪ੍ਰਤਿਮਾ ਪੂਰੀ ਨਹੀਂ ਹੋ ਜਾਂਦੀ , ਤਦ ਤੱਕ ਉਨ੍ਹਾਂ ਦੀ ਹੋਲੋਗ੍ਰਾਮ ਪ੍ਰਤਿਮਾ ਉਸੇ ਸਥਾਨ ਉੱਤੇ ਮੌਜੂਦ ਰਹੇਗੀ । ਮੈਂ 23 ਜਨਵਰੀ ਨੂੰ ਨੇਤਾਜੀ ਦੀ ਜਯੰਤੀ ਉੱਤੇ ਇਸ ਹੋਲੋਗ੍ਰਾਮ ਪ੍ਰਤਿਮਾ ਤੋਂ ਪਰਦਾ ਹਟਾਉਣਗੇ ।