
ਮਾਲੇਰਕੋਟਲਾ 18 ਫਰਵਰੀ : ਪੰਜਾਬ ਉਰਦੂ ਅਕਾਦਮੀ ਦੇ ਇਕਬਾਲ ਆਡੀਟੋਰੀਅਮ ਵਿਖੇ ਪੰਜਾਬ ਉਰਦੂ ਅਕਾਦਮੀ ਅਤੇ ਉਚੇਰੀ ਸਿੱਖਿਆ ਤੋਂ ਭਾਸ਼ਾ ਵਿਭਾਗ ਪੰਜਾਬ ਵਲੋਂ ਅਕਾਦਮੀ ਦੀ ਵਿੱਤੀ ਸਹਾਇਤਾ ਨਾਲ ਪ੍ਰਕਾਸ਼ਿਤ ਪੁਸਤਕਾਂ ਅਤੇ ਉਰਦੂ ਭਾਸ਼ਾ ਦੇ ਸਾਹਿਤ ਲਈ ਵੱਡਮੁੱਲੀਆਂ ਸੇਵਾਵਾਂ ਨੂੰ ਅੰਜਾਮ ਦੇਣ ਵਾਲੀਆਂ ਸਾਹਿਤਿਕ ਸੰਸਥਾਵਾਂ ਦਾ ਸਨਮਾਨ ਅਤੇ ਮੁੱਖ ਕਿਤਾਬਾਂ ਦੀ ਘੁੰਡ ਚੁਕਾਈ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਮੁੱਖ ਮਹਿਮਾਨ ਵਜੋਂ ਡਾ.ਮੁਹੰਮਦ ਜ਼ਮੀਲ ਉਰ ਰਹਿਮਾਨ ਵਿਧਾਇਕ ਹਲਕਾ ਮਲੇਰਕੋਟਲਾ ਅਤੇ ਮੈਡਮ ਫਰਿਆਲ ਰਹਿਮਾਨ ਨੇ ਸ਼ਮੂਲੀਅਤ ਕੀਤੀ, ਪ੍ਰਧਾਨਗੀ ਸੇਵਾ ਮੁਕਤ ਡਿਪਟੀ ਕਮਿਸ਼ਨਰ ਸ.ਗੁਰਲਵਲੀਨ ਸਿੰਘ ਸਿੱਧੂ ਨੇ ਕੀਤੀ। ਵਿਸ਼ੇਸ਼ ਮਹਿਮਾਨ ਪ੍ਰੋ.ਸੇਵਕ ਨਈਅਰ (ਆਈ.ਏ.ਐਸ.) ਪੂਨਾ, ਪ੍ਰੋ. ਡੀ.ਡੀ. ਭੱਟੀ, ਪ੍ਰੋ.ਭੁਪਿੰਦਰ ਸਿੰਘ ਅਜ਼ੀਜ਼ ਪਰਿਹਾਰ ਲੁਧਿਆਣਾ, ਪ੍ਰੋ.ਪ੍ਰਿਸੀਪਲ ਡਾ.ਮੁਹੰਮਦ ਇਕਬਾਲ (ਸਟੇਟ ਐਵਾਰਡੀ) ਨੇ ਸ਼ਿਰਕਤ ਕੀਤੀ।
ਸਮਾਰੋਹ ‘ਚ ਸ਼ਾਇਰਾਂ ਹਾਜਰੀ ਨੂੰ ਜੀ ਆਇਆਂ ਕਹਿਦੇ ਹੋਏ ਅਕੈਡਮੀ ਦੀਆਂ ਸਰਗਰਮੀਆਂ ਬਾਰੇ ਵਿਸਥਾਰਪੂਵਰਕ ਚਾਣਨਾ ਪਾਇਆ। ਇਸ ਮੌਕੇ ਡਾਕਟਰ ਜਮੀਲ ਉਰ ਰਹਿਮਾਨ ਅਤੇ ਗੁਰਲਵਲੀਨ ਸਿੰਘ ਸਿੱਧੂ ਵਲੋਂ ਜਿੱਥੇ 38 ਦੇ ਕਰੀਬ ਸ਼ਾਇਰਾਂ ਦੀਆਂ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ ਉੱਥੇ ਹੀ ਉਨ੍ਹਾਂ ਨੇ ਆਏ ਸ਼ਾਇਰਾਂ ਨੂੰ ਯਾਦਗਾਰੀ ਚਿੰਨ੍ਹਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕਰਦਿਆਂ ਮੁਬਾਰਕਬਾਦ ਪੇਸ਼ ਕੀਤੀ। ਇਸ ਮੋਕੇ ਪੰਜਾਬ ਦੇ ਉੱਘੇ ਸ਼ਾਇਰ ਸਰਦਾਰ ਪੰਛੀ, ਡਾਕਟਰ ਮੁਹੰਮਦ ਅਯੂਬ ਖਾਨ, ਮੁਹੰਮਦ ਬਸ਼ੀਰ ਮਾਲੇਰਕੋਟਲਵੀ, ਅਰਸ਼ਦ ਮੁਨੀਮ, ਡਾਕਟਰ ਮੁਹੰਮਦ ਰਫ਼ੀ, ਡਾਕਟਰ ਸਾਲਿਕ ਜਮੀਲ ਬਰਾੜ, ਨਾਸਿਰ ਆਜ਼ਾਦ, ਮਾਸਟਰ ਤਾਜ ਉਦ ਦੀਨ ਤਾਜ, ਅਬਦੁਲ ਵਹੀਦ ਆਜਿਜ਼, ਡਾਕਟਰ ਆਬਿਦ ਅਲੀ ਖਾਨ, ਮਾਸਟਰ ਗ਼ੁਲਾਮ ਸ਼ੇਰ, ਮੁਹੰਮਦ ਉਮਰ ਫ਼ਾਰੂਕ, ਮੁਹੰਮਦ ਯਾਸੀਨ ਜੋਸ਼, ਸੁਐਬ ਕੁਰੈਸ਼ੀ, ਡਾਕਟਰ ਮੁਹੰਮਦ ਅਸ਼ਰਫ਼, ਪ੍ਰੋ.ਮਨਜ਼ੂਰ ਹਸਨ, ਮੁਹੰਮਦ ਨਸੀਰ ਰਮਜ਼ਾਨ, ਡਾਕਟਰ ਇਨਾਮ-ਉਰ-ਰਹਿਮਾਨ, ਐਮ.ਅਨਵਾਰ ਅੰਜੁਮ, ਡਾਕਟਰ ਨਸੀਮ ਅਖਤਰ, ਕਿਸ਼ਨ ਧੰਦਾ, ਡਾਕਟਰ ਅਲੀ ਅੱਬਾਸ, ਮੋਹਸਿਨ ਉਸਮਾਨੀ, ਡਾਕਟਰ ਮੁਹੰਮਦ ਇਰਫ਼ਾਨ ਮਲਿਕ, ਪ੍ਰੋ.ਮੁਹੰਮਦ ਜਮੀਲ ਆਦਿ ਦੀਆਂ ਕਿਤਾਬਾਂ ਦੀ ਘੁੰਡ ਚੁਕਾਈ ਕੀਤੀ ਗਈ।
ਇਸ ਤੋਂ ਇਲਾਵਾ ਮਹਿਫਲ ਲਿਟਰੇਰੀ ਕਲੱਬ ਫ਼ਰੀਦਕੋਟ ਇਕ ਸ਼ਾਮ ਇਕਬਾਲ ਕੇ ਨਾਮ, ਅਫ਼ਸਾਨਾ ਕਲੱਬ ਮਾਲੇਰਕੋਟਲਾ ਸੁਬਹ ਅਫ਼ਸਾਨਾ, ਝਨਕਾਰ ਮਿਊਜ਼ੀਕਲ ਕਲਚਰਲ ਫੋਰਮ ਮਾਲੇਰਕੋਟਲਾ ਸ਼ਾਮ ਨਗਮਾ, ਅੰਜੂਮਨ ਫਰੋਗੇ ਅਦਬ ਪੰਜਾਬ ਰਜਿ. ਮਾਲੇਟਕੋਟਲਾ, ਮਹਿਫਲ ਮੁਸ਼ਾਇਰਾ ਅਤੇ ਬਜਮੇ ਅਦਬ ਉਰਦੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਖਸੂਸੀ ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੰਜਾਬ ਉਰਦੂ ਅਕਾਦਮੀ ਦੇ ਸਕੱਤਰ ਰਣਜੋਧ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਦੀ ਕਾਰਵਾਈ ਮੁਹੰਮਦ ਬਸ਼ੀਰ ਮਾਲੇਰਕੋਟਲਵੀ ਵਲੋਂ ਬਾਖ਼ੂਬੀ ਨਿਭਾਈ ਗਈ। ਇਸ ਸਮਾਗਮ ਦੀ ਸਫਲਤਾ ਲਈ ਸਾਦਿਕ ਅਲੀ, ਆਸਿਫ ਅਲੀ ਅਤੇ ਉਨ੍ਹਾਂ ਦੀ ਟੀਮ ਨੂੰ ਮੁਬਾਰਕਬਾਦ ਦਿੱਤੀ।