ਚੰਡੀਗੜ੍ਹ ‘ਚ ਪੁਲਿਸ ਅਧਿਕਾਰੀਆਂ ‘ਤੇ ਕੋਰੋਨਾ ਦਾ ਕਹਿਰ, 732 ਪੁਲਿਸ ਮੁਲਾਜ਼ਮ ਕੋਰੋਨਾ ਪਾਜ਼ੇਟਿਵ

ਚੰਡੀਗੜ੍ਹ: ਦੇਸ਼ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਚੰਡੀਗੜ੍ਹ ‘ਚ ਕੋਰੋਨਾ ਦੀ ਰਫ਼ਤਾਰ ਤੇਜ ਹੋ ਰਹੀ ਹੈ। ਇਸ ਵਿਚਕਾਰ ਚੰਡੀਗੜ੍ਹ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ ਪੁਲਿਸ ਅਧਿਕਾਰੀ ਤੇ ਕਰਮਚਾਰੀ ਵੀ ਕੋਰੋਨਾ ਦੀ ਲਪੇਟ ‘ਚ ਆ ਰਹੇ ਹਨ। ਹੁਣ ਤੱਕ 732 ਪੁਲਿਸ ਮੁਲਾਜ਼ਮ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ ਜਿਸ ਵਿੱਚ 1 ਡੀਐਸਪੀ, 13 ਇੰਸਪੈਕਟਰ, 13 ਸਬ ਇੰਸਪੈਕਟਰ ਵੀ ਸ਼ਾਮਲ ਹਨ। ਕਈ ਥਾਣਿਆਂ ਦੇ ਐਸਐਚਓ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਕੋਰੋਨਾ ਪਾਜ਼ੀਟਿਵ ਆਏ ਹਨ।

ਸੋਮਵਾਰ ਨੂੰ ਧਰਮਪਾਲ ਨੇ ਅਧਿਕਾਰੀਆਂ ਨਾਲ ਸੈਕਟਰ 16 ਦੇ ਹਸਪਤਾਲ ਦਾ ਦੌਰਾ ਕੀਤਾ। ਪ੍ਰਸ਼ਾਸਨ ਦੇ ਕਈ ਹੋਰ ਅਧਿਕਾਰੀ ਵੀ ਕੋਰੋਨਾ ਦੀ ਲਪੇਟ ਵਿੱਚ ਹਨ। ਗੌਰਤਲਬ ਹੈ ਕਿ ਜੇਕਰ ਸੋਮਵਾਰ ਦੀ ਗੱਲ ਕਰੀਏ ‘ਤੇ ਚੰਡੀਗੜ੍ਹ ਵਿਚ ਕੋਰੋਨਾ ਦੇ ਸਿਰਫ 864 ਮਾਮਲੇ ਸਾਹਮਣੇ ਆਏ। ਸਕਾਰਾਤਮਕਤਾ ਦਰ ਵੀ ਘੱਟ ਕੇ 21.42 ਪ੍ਰਤੀਸ਼ਤ ‘ਤੇ ਆ ਗਈ, ਜਦੋਂ ਕਿ 16 ਜਨਵਰੀ ਨੂੰ 1358 ਮਾਮਲੇ ਸਾਹਮਣੇ ਆਏ। ਸੋਮਵਾਰ ਨੂੰ ਚੰਡੀਗੜ੍ਹ ਵਿੱਚ ਦੋ ਦੀ ਮੌਤ ਹੋ ਗਈ। ਇਕ ਮਰੀਜ਼ ਸੈਕਟਰ 49 ਦੀ 65 ਸਾਲ ਦੀ ਸੀ ਅਤੇ ਦੂਜਾ ਮਲੋਆ ਦੀ 63 ਸਾਲਾ ਔਰਤ ਸੀ।

Leave a Reply

Your email address will not be published.

Previous post ਪੰਜਾਬ ਹਰਿਆਣਾ ਹਾਈਕੋਰਟ ‘ਚ ਸੁਖਪਾਲ ਖਹਿਰਾ ਦੀ ਜ਼ਮਾਨਤ ‘ਤੇ ਫੈਸਲਾ ਰਾਖਵਾਂ
Next post ਸੰਯੁਕਤ ਸਮਾਜ ਮੋਰਚਾ ਦੇ 17 ਹੋਰ ਉਮੀਦਵਾਰਾਂ ਦਾ ਐਲਾਨ