ਮੁਨੱਕਾ ਖਾਣ ਦੇ ਕਈ ਫਾਇਦੇ
ਮੁਨੱਕਾ ਸਰੀਰ ਲਈ ਬਹੁਤ ਲਾਭਦਾਇਕ ਮੰਨਿਆ ਜਾਂਦਾ ਹੈ। ਮੁਨੱਕੇ ’ਚ ਆਇਰਨ ਅਤੇ ਵਿਟਾਮਿਨ-ਬੀ ਭਰਪੂਰ ਮਾਤਾਰਾ ’ਚ ਹੁੰਦਾ ਹੈ। ਇਸ ਲਈ ਮੁਨੱਕਾ ਸਰੀਰ ਦੀ ਕਮਜ਼ੋਰੀ ਅਤੇ ਅਨੀਮੀਆ ਨੂੰ ਠੀਕ ਕਰਦਾ ਹੈ। ਇਸ ’ਚ ਮੌਜੂਦ ਆਇਰਨ ਖੂਨ ਦਾ ਪੱਧਰ ਵਧਾਉਂਦਾ ਹੈ।
ਇਹ ਸਵਾਦ ’ਚ ਮਿੱਠਾ, ਹਲਕਾ ਅਤੇ ਨਰਮ ਹੁੰਦਾ ਹੈ ਪਰ ਇਸ ਦੀ ਤਾਸੀਰ ਗਰਮ ਹੁੰਦੀ ਹੈ, ਇਸ ਲਈ ਇਕ ਦਿਨ ਵਿਚ 5 ਤੋਂ ਵੱਧ ਮੁਨੱਕੇ ਨਹੀਂ ਖਾਣੇ ਚਾਹੀਦੇ। ਮੁਨੱਕੇ ਦਾ ਪਾਣੀ ਸਰੀਰ ਦੀ ਰੋਗ ਰੋਕੂ ਸਮਰੱਥਾ ਵਧਾਉਂਦਾ ਹੈ ਅਤੇ ਕਈ ਰੋਗਾਂ ਤੋਂ ਤੁਹਾਡੀ ਰੱਖਿਆ ਕਰਦਾ ਹੈ।
ਮੁਨੱਕਾ ਖਾਣ ਦੇ ਕਈ ਫਾਇਦੇ ਹਨ, ਮੁਨੱਕੇ ਦਾ ਨਿਯਮਿਤ ਸੇਵਨ ਪੇਟ ਲਈ ਚੰਗਾ ਰਹਿੰਦਾ ਹੈ। ਮੁਨੱਕੇ ’ਚ ਫਾਈਬਰ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਪੇਟ ਨੂੰ ਲੈਕਸਟਿਵ ਪ੍ਰਭਾਵ ਦਿੰਦਾ ਹੈ ਅਤੇ ਕਬਜ਼ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਫਾਈਬਰ ਫੋਕਟ ਪਦਾਰਥਾਂ ਨੂੰ ਅੰਤੜੀਆਂ ’ਚੋਂ ਕੱਢਣ ਅਤੇ ਅੰਤੜੀਆਂ ਦੀ ਸਫਾਈ ਕਰਨ ਵਿਚ ਮਦਦ ਕਰਦਾ ਹੈ।ਰੋਜ਼ਾਨਾ ਮੁਨੱਕੇ ਦਾ ਪਾਣੀ ਪੀਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਅਤੇ ਹਾਰਟ ਅਟੈਕ ਤੋਂ ਬਚਾਅ ਹੁੰਦਾ ਹੈ।
ਮੁਨੱਕੇ ਦੇ ਪਾਣੀ ਨਾਲ ਦੋ ਲਸਣ ਦੀਆਂ ਤੁਰੀਆਂ ਚਬਾਉਣ ਨਾਲ ਬਲੱਡ ਪ੍ਰੈਸ਼ਰ ਨਾਰਮਲ ਰਹਿੰਦਾ ਹੈ ਜੇ ਤੁਹਾਡਾ ਬੱਚਾ ਬਿਸਤਰ ’ਤੇ ਪੇਸ਼ਾਬ ਕਰਦਾ ਹੈ ਮੁਨੱਕੇ ਦੇ ਸੇਵਨ ਨਾਲ ਇਹ ਪ੍ਰੇਸ਼ਾਨੀ ਹੱਲ ਹੋ ਜਾਂਦੀ ਹੈ ਮੁਨੱਕੇ ’ਚ ਮੌਜੂਦ ਕੈਲਸ਼ੀਅਮ ਦੀ ਭਰਪੂਰ ਮਾਤਰਾ ਹੱਡੀਆਂ ਲਈ ਚੰਗੀ ਹੁੰਦੀ ਹੈ। ਮੁਨੱਕੇ ਦੇ ਨਿਯਮਿਤ ਸੇਵਨ ਨਾਲ ਗਠੀਆ ਵਰਗੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਇਸ ਲਈ ਹੱਡੀਆਂ ਦੀ ਪ੍ਰੇਸ਼ਾਨੀ ਤੋਂ ਬਚਣ ਲਈ ਮੁਨੱਕੇ ਨੂੰ ਨਿਯਮਿਤ ਆਹਾਰ ’ਚ ਸ਼ਾਮਲ ਕਰਨਾ ਚਾਹੀਦਾ ਹੈ।