ਖੀਰੇ ਦਾ ਪਾਣੀ ਸਰੀਰ ਨੂੰ ਹਾਈਡ੍ਰੇਟ ਕਰਨ ਅਤੇ ਭਾਰ ਘਟਾਉਣ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। ਇਹ ਸਰੀਰ ਨੂੰ ਵੀ ਆਰਾਮ ਦਿੰਦਾ ਹੈ ਅਤੇ ਤੁਹਾਨੂੰ ਜਵਾਨ ਵੀ ਬਣਾਉਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਖੀਰੇ ਨਾਲ ਭਾਰ ਘਟਾਉਣ ਲਈ ਇਸ ਨੂੰ ਵੱਖ–ਵੱਖ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਖੀਰਾ ਵਾਟਰ ਰੈਸਪੀ ਬਾਰੇ ਦੱਸਾਂਗੇ ਜੋ ਭਾਰ ਘਟਾਉਣ ਵਿਚ ਮਦਦ ਕਰੇਗਾ।
ਤਰਬੂਜ ਅਤੇ ਖੀਰਾ ਵਾਟਰ ਰੈਸਿਪੀ– ਇੱਕ ਚੌਥਾਈ ਕੱਪ ਤਰਬੂਜ ਦੇ ਛੋਟੇ ਟੁਕੜਿਆਂ ਨੂੰ ਅੱਧੇ ਖੀਰੇ ਵਿਚ ਮਿਲਾਓ ਅਤੇ ਚੰਗੀ ਤਰ੍ਹਾਂ ਪੀਸ ਲਓ। ਇਸ ਵਿਚ ਕਾਲੀ ਮਿਰਚ ਅਤੇ ਨਿੰਬੂ ਮਿਲਾਓ। ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਤੋਂ ਬਾਅਦ ਤੁਸੀਂ ਇਸ ਸਮੂਦੀ ਨੂੰ ਪੀ ਸਕਦੇ ਹੋ। ਇਨ੍ਹਾਂ ਦੋਵਾਂ ਚੀਜ਼ਾਂ ਵਿਚ ਬਹੁਤ ਸਾਰਾ ਪਾਣੀ ਹੁੰਦਾ ਹੈ ਜੋ ਸਰੀਰ ਨੂੰ ਹਾਈਡ੍ਰੇਟ ਅਤੇ ਠੰਢਾ ਰੱਖਦਾ ਹੈ।
ਨਿੰਬੂ ਅਤੇ ਖੀਰੇ ਦਾ ਪਾਣੀ – ਸਧਾਰਣ ਖੀਰੇ ਦਾ ਜੂਸ ਪੀਣਾ ਕਾਫ਼ੀ ਬੋਰਿੰਗ ਹੋ ਸਕਦਾ ਹੈ, ਤੁਹਾਨੂੰ ਇਸ ਦੇ ਟੈਸਟ ਨੂੰ ਵਧਾਉਣ ਲਈ ਨਿੰਬੂ ਮਿਲਾਉਣਾ ਚਾਹੀਦਾ ਹੈ। ਅੱਧੇ ਖੀਰੇ ਦੇ ਟੁਕੜੇ ਕਰੋ ਅਤੇ ਇਸ ਵਿਚ ਇੱਕ ਨਿੰਬੂ ਮਿਲਾਓ ਅਤੇ ਇਸ ਨੂੰ ਪਾਣੀ ਵਿਚ ਪਾਓ ਅਤੇ ਇਸਨੂੰ ਫ਼ਰੀਜ ਵਿਚ ਰੱਖ ਦਿਓ। ਠੰਢਾ ਹੋਣ ‘ਤੇ ਇਸ ਨੂੰ ਪੀਓ।
ਤੁਲਸੀ ਅਤੇ ਖੀਰੇ ਦਾ ਪਾਣੀ – ਤੁਲਸੀ ਅਤੇ ਖੀਰੇ ਨੂੰ ਇਕੱਠੇ ਖਾਣਾ ਤੁਹਾਨੂੰ ਬਿਹਤਰ ਮਹਿਸੂਸ ਕਰਵਾ ਸਕਦਾ ਹੈ। ਇੱਕ ਕੱਪ ਚੀਨੀ ਵਿਚ ਨਿੰਬੂ ਮਿਲਾਓ। ਇਸ ਨੂੰ ਕੁਝ ਸਮੇਂ ਲਈ ਪਾਣੀ ਨਾਲ ਗਰਮ ਕਰੋ। ਜਦੋਂ ਚੀਨੀ ਘੁਲ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਇਸ ਵਿਚ ਕੁਝ ਤੁਲਸੀ ਦੀਆਂ ਪੱਤੀਆਂ ਪਾਓ। ਇਸ ਦੇ ਠੰਢਾ ਹੋਣ ਤੋਂ ਬਾਅਦ, ਇਸ ਨੂੰ ਇੱਕ ਸ਼ੀਸ਼ੀ ਵਿੱਚ ਪਾ ਲਿਓ ਅਤੇ ਇਸਨੂੰ ਫ੍ਰੀਜ ਵਿੱਚ ਰੱਖੋ। ਠੰਢਾ ਹੋਣ ‘ਤੇ ਪੀਓ।
ਪੁਦੀਨੇ ਅਤੇ ਖੀਰੇ ਦਾ ਪਾਣੀ – ਖੀਰੇ ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਜਦਕਿ ਪੁਦੀਨਾ ਐਂਟੀ ਓਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੇ ਸਰੀਰ ਨੂੰ ਕਈ ਤਰੀਕਿਆਂ ਨਾਲ ਲਾਭ ਪਹੁੰਚਾਉਂਦਾ ਹੈ। ਇੱਕ ਖੀਰੇ ਵਿੱਚ ਇੱਕ ਚੌਥਾਈ ਚਮਚਾ ਕਾਲੀ ਮਿਰਚ ਪਾਊਡਰ, ਇੱਕ ਚਮਚਾ ਸ਼ਹਿਦ ਅਤੇ 8 ਤੋਂ 10 ਪੱਤੇ ਪੁਦੀਨੇ ਅਤੇ ਨਮਕ ਪਾਓ। ਇਸ ਦੀ ਪਿਊਰੀ ਬਣਾਓ ਅਤੇ ਇਸ ‘ਚ ਗੱਠਾਂ ਨਾ ਬਨਣ ਦਿਓ। ਇਸ ਤੋਂ ਬਾਅਦ ਪਾਣੀ ਪਾ ਕੇ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਪਾਓ, ਇਸ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਪੀਓ।
ਗ੍ਰੇਪ ਫਰੂਟ ਅਤੇ ਖੀਰੇ ਦਾ ਪਾਣੀ – ਖੀਰੇ ਅਤੇ ਅੰਗੂਰਾਂ ਮਿਲਾ ਕੇ ਖਾਣਾ ਵਿਸ਼ਵ ਦਾ ਸਭ ਤੋਂ ਸਿਹਤਮੰਦ ਪੀਣ ਵਾਲਾ ਮੰਨਿਆ ਜਾਂਦਾ ਹੈ। ਅੰਗੂਰ ਵਿਚ ਐਂਟੀ ਓਕਸੀਡੈਂਟ ਗੁਣ ਹੁੰਦੇ ਹਨ ਜੋ ਸਿਹਤਮੰਦ ਰਹਿਣ ਵਿਚ ਮਦਦ ਕਰਦੇ ਹਨ। ਇੱਕ ਕੱਪ ਅੰਗੂਰ ਦਾ ਰਸ ਲਓ। ਖੀਰੇ ਦੇ ਕੁਝ ਟੁਕੜੇ ਇਸ ‘ਚ ਸ਼ਾਮਲ ਕਰੋ। ਇਸ ਵਿਚ ਸੋਡਾ ਜਾਂ ਠੰਢਾ ਪਾਣੀ ਮਿਲਾਓ ਅਤੇ ਪਰੋਸੋ।