ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਦੁਰਈ ਦੇ ਤਿਰੂਪਰੰਕੁੰਦਰਮ ਵਿੱਚ ਅਰੂਲਮਿਗੂ ਸੁਬਰਾਮਨੀਆਸਵਾਮੀ ਮੰਦਰ ਵਿੱਚ ਜਾ ਕੇ ਪ੍ਰਾਰਥਨਾ ਕੀਤੀ।
ਪਵਿੱਤਰ ਮੰਦਿਰ ਵਿੱਚ ਦਰਸ਼ਨ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਸਾਰੇ ਨਾਗਰਿਕਾਂ ਲਈ ਸ਼ਾਂਤੀ, ਖੁਸ਼ਹਾਲੀ ਅਤੇ ਭਲਾਈ ਲਈ ਅਸ਼ੀਰਵਾਦ ਮੰਗਿਆ। ਉਨ੍ਹਾਂ ਉਮੀਦ ਪ੍ਰਗਟਾਈ ਕਿ ਭਗਵਾਨ ਮੁਰੂਗਨ ਸਾਨੂੰ ਤਾਕਤ, ਹਿੰਮਤ ਅਤੇ ਗਿਆਨ ਨਾਲ ਮਾਰਗਦਰਸ਼ਨ ਕਰਦੇ ਰਹਿਣਗੇ।
ਪ੍ਰਧਾਨ ਮੰਤਰੀ ਨੇ “ਵੇਤਰੀਵੇਲ ਮੁਰੂਗਾਨੁੱਕੂ ਅਰੋਗਰਾ!” (“वेत्रिवेल मुरुगनुक्कु अरोगरा!”) ਪ੍ਰਾਰਥਨਾ ਨਾਲ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ।
ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਸਾਂਝਾ ਕੀਤਾ:
“वेत्रिवेल मुरुगनुक्कु अरोगरा!
ਮਦੁਰਈ ਦੇ ਤਿਰੂਪਰੰਕੁੰਦਰਮ ਵਿਖੇ ਅਰੂਲਮਿਗੂ ਸੁਬਰਾਮਨੀਆਸਵਾਮੀ ਮੰਦਰ ਵਿੱਚ ਪ੍ਰਾਰਥਨਾ ਕੀਤੀ।
ਸ਼ਾਂਤੀ, ਖੁਸ਼ਹਾਲੀ ਅਤੇ ਸਾਰਿਆਂ ਦੀ ਭਲਾਈ ਲਈ ਅਸ਼ੀਰਵਾਦ ਮੰਗਿਆ। ਭਗਵਾਨ ਮੁਰੂਗਨ ਹਮੇਸ਼ਾ ਸਾਨੂੰ ਤਾਕਤ, ਹਿੰਮਤ ਅਤੇ ਗਿਆਨ ਨਾਲ ਮਾਰਗਦਰਸ਼ਨ ਕਰਨ।