ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਤੁਆ ਧਰਮ ਮੇਲੇ ਦੇ ਸਾਰੇ ਸ਼ਰਧਾਲੂਆਂ ਅਤੇ ਭਾਗੀਦਾਰਾਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ। ਇਹ ਵਿਸ਼ੇਸ਼ ਮੌਕਾ ਪੂਰਨ ਬ੍ਰਹਮਾ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਦੀ ਜਯੰਤੀ ਦੀ ਯਾਦ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ, “ਮੈਂ ਉਨ੍ਹਾਂ ਨੂੰ ਸਤਿਕਾਰਯੋਗ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੇ ਵਿਚਾਰ ਅਤੇ ਸਿੱਖਿਆਵਾਂ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਤਾਕਤ ਅਤੇ ਉਮੀਦ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਮਾਣ, ਸਮਾਨਤਾ ਅਤੇ ਸ਼ਰਧਾ ਲਈ ਇੱਕ ਸ਼ਕਤੀਸ਼ਾਲੀ ਲਹਿਰ ਨੂੰ ਜਨਮ ਦਿੱਤਾ। ਉਨ੍ਹਾਂ ਨੇ ਪੀੜ੍ਹੀਆਂ ਨੂੰ ਸਚਾਈ, ਸਦਭਾਵਨਾ ਅਤੇ ਸਮੂਹਿਕ ਉੱਨਤੀ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਤੁਆ ਸੱਭਿਆਚਾਰ ਦੀਆਂ ਖ਼ੁਸ਼ਹਾਲ ਅਤੇ ਜੀਵਿਤ ਪਰੰਪਰਾਵਾਂ ਡੂੰਘੀ ਅਧਿਆਤਮਿਕ ਤਾਕਤ ਅਤੇ ਸਮਾਨਤਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਇਹ ਸਾਡੇ ਰਾਸ਼ਟਰ ਦੇ ਸਮਾਜਿਕ ਤਾਣੇ-ਬਾਣੇ ਨੂੰ ਮਹੱਤਵਪੂਰਨ ਤੌਰ ’ਤੇ ਖ਼ੁਸ਼ਹਾਲ ਬਣਾਉਂਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ, “ਪਿਛਲੇ ਇੱਕ ਦਹਾਕੇ ਤੋਂ ਸਾਡੀ ਸਰਕਾਰ ਮਤੁਆ ਭਾਈਚਾਰੇ ਦੀ ਭਲਾਈ, ਸਸ਼ਕਤੀਕਰਨ ਅਤੇ ਸਤਿਕਾਰ ਲਈ ਪੂਰੀ ਤਰ੍ਹਾਂ ਵਚਨਬੱਧ ਹੈ,” ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਪੋਸਟ ਕੀਤਾ:
“ਮਤੁਆ ਧਰਮ ਮੇਲੇ ਦੇ ਸਾਰੇ ਸ਼ਰਧਾਲੂਆਂ ਅਤੇ ਭਾਗੀਦਾਰਾਂ ਨੂੰ ਮੇਰੀਆਂ ਦਿਲੋਂ ਸ਼ੁਭਕਾਮਨਾਵਾਂ ਅਤੇ ਵਧਾਈਆਂ।”
ਇਹ ਵਿਸ਼ੇਸ਼ ਮੌਕਾ ਪੂਰਨ ਬ੍ਰਹਮਾ ਸ਼੍ਰੀ ਸ਼੍ਰੀ ਹਰੀਚੰਦ ਠਾਕੁਰ ਜੀ ਦੀ ਜਯੰਤੀ ਨਾਲ ਸਬੰਧਿਤ ਹੈ। ਮੈਂ ਉਨ੍ਹਾਂ ਨੂੰ ਆਪਣਾ ਸਤਿਕਾਰਯੋਗ ਪ੍ਰਣਾਮ ਕਰਦਾ ਹਾਂ। ਉਨ੍ਹਾਂ ਦੇ ਵਿਚਾਰ ਅਤੇ ਸਿੱਖਿਆਵਾਂ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਤਾਕਤ ਅਤੇ ਉਮੀਦ ਪ੍ਰਦਾਨ ਕਰਦੀਆਂ ਹਨ। ਉਨ੍ਹਾਂ ਨੇ ਮਾਣ, ਸਮਾਨਤਾ ਅਤੇ ਸ਼ਰਧਾ ਲਈ ਇੱਕ ਸ਼ਕਤੀਸ਼ਾਲੀ ਲਹਿਰ ਨੂੰ ਜਨਮ ਦਿੱਤਾ। ਉਨ੍ਹਾਂ ਨੇ ਪੀੜ੍ਹੀਆਂ ਨੂੰ ਧਰਮ, ਸਦਭਾਵਨਾ ਅਤੇ ਸਮੂਹਿਕ ਉੱਨਤੀ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਮਤੁਆ ਸੱਭਿਆਚਾਰ ਦੀਆਂ ਖ਼ੁਸ਼ਹਾਲ ਅਤੇ ਜੀਵਿਤ ਪਰੰਪਰਾਵਾਂ ਡੂੰਘੀ ਅਧਿਆਤਮਿਕ ਤਾਕਤ ਅਤੇ ਸਮਾਨਤਾ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ। ਇਹ ਸਾਡੇ ਰਾਸ਼ਟਰ ਦੇ ਸਮਾਜਿਕ ਤਾਣੇ-ਬਾਣੇ ਨੂੰ ਮਹੱਤਵਪੂਰਨ ਤੌਰ ’ਤੇ ਖ਼ੁਸ਼ਹਾਲ ਬਣਾਉਂਦੀਆਂ ਹਨ। ਪਿਛਲੇ ਇੱਕ ਦਹਾਕੇ ਤੋਂ ਸਾਡੀ ਸਰਕਾਰ ਮਤੁਆ ਭਾਈਚਾਰੇ ਦੀ ਭਲਾਈ, ਸਸ਼ਕਤੀਕਰਨ ਅਤੇ ਮਾਣ-ਸਨਮਾਨ ਲਈ ਪੂਰੀ ਤਰ੍ਹਾਂ ਵਚਨਬੱਧ ਰਹੀ ਹੈ।