ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਅਨੁਤਿਨ ਚਰਨਵਿਰਾਕੁਲ ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਚੁਣੇ ਜਾਣ ’ਤੇ ਨਿੱਘੀਆਂ ਵਧਾਈ ਦਿੱਤੀ।
ਪ੍ਰਧਾਨ ਮੰਤਰੀ ਨੇ ਭਾਰਤ-ਥਾਈਲੈਂਡ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਥਾਈ ਲੀਡਰਸ਼ਿਪ ਨਾਲ ਮਿਲ ਕੇ ਕੰਮ ਕਰਨ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ। ਸ਼੍ਰੀ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਇੱਕ ਸਾਂਝੀ ਸਭਿਅਤਾ ਵਿਰਾਸਤ, ਨਜ਼ਦੀਕੀ ਸਭਿਆਚਾਰਕ ਸਬੰਧਾਂ ਅਤੇ ਜਨ-ਜਨ ਦੇ ਜੀਵਿਤ ਸਬੰਧਾਂ ’ਤੇ ਅਧਾਰਿਤ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਥਾਈਲੈਂਡ ਆਪਣੇ-ਆਪਣੇ ਦੇਸ਼ਾਂ ਦੇ ਲੋਕਾਂ ਲਈ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਸਾਂਝੀਆਂ ਇੱਛਾਵਾਂ ਨਾਲ ਇੱਕਜੁੱਟ ਹਨ।
ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:
ਸ਼੍ਰੀ ਅਨੁਤਿਨ ਚਰਨਵਿਰਾਕੁਲ ਨੂੰ ਥਾਈਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਚੁਣੇ ਜਾਣ ’ਤੇ ਉਨ੍ਹਾਂ ਨੂੰ ਨਿੱਘੀਆਂ ਵਧਾਈਆਂ। ਮੈਂ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਲਈ ਇੱਛੁਕ ਹਾਂ। ਅਸੀਂ ਮਿਲ ਕੇ ਭਾਰਤ ਅਤੇ ਥਾਈਲੈਂਡ ਦਰਮਿਆਨ ਬਹੁਪੱਖੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਾਂਗੇ। ਸਾਡੇ ਸਬੰਧ ਇੱਕ ਸਾਂਝੀ ਸਭਿਅਤਾ ਵਿਰਾਸਤ, ਨਜ਼ਦੀਕੀ ਸਭਿਆਚਾਰਕ ਸਬੰਧਾਂ ਅਤੇ ਜਨ-ਜਨ ਦੇ ਵਿੱਚ ਜੀਵਿਤ ਸਬੰਧਾਂ ’ਤੇ ਅਧਾਰਿਤ ਹਨ। ਭਾਰਤ ਅਤੇ ਥਾਈਲੈਂਡ ਆਪਣੇ ਲੋਕਾਂ ਲਈ ਸ਼ਾਂਤੀ, ਤਰੱਕੀ ਅਤੇ ਖ਼ੁਸ਼ਹਾਲੀ ਲਈ ਆਪਣੀਆਂ ਸਾਂਝੀਆਂ ਇੱਛਾਵਾਂ ਵਿੱਚ ਇੱਕਜੁੱਟ ਹਨ।