ਕੰਪਿਊਟਰ ਪ੍ਰਣਾਲੀ
ਇੱਕੀਵੀਂ ਸਦੀ ਵਿੱਚ ਵਸਦੇ ਲੋਕੀਂ
ਮੋਬਾਇਲਾਂ ਨੂੰ ਸਵੇਰੇ ਮੱਥਾ ਟੇਕਦੇ
ਕਮਰਿਆਂ ਦੇ ਵਿੱਚ ਘੜੀ ਗੁਆਚ ਗਈ
ਕੰਪਿਊਟਰ ਦੀ ਤਸਵੀਰ ਮੇਰੇ ਸਾਹਮਣੇ ਆ ਗਈ
ਮੈਂ ਦੇਖਿਆ ਤਾਂ
ਕੰਪਿਊਟਰ ਦੀ ਨਵੀਂ ਪੀੜ੍ਹੀ
ਸੁਪਰ ਕੰਪਿਊਟਰ ਆ ਗਈ
ਹਰ ਛੋਟੇ ਮਸਲੇ ਨੂੰ ਘੱਟ ਸਮੇਂ ਵਿੱਚ
ਸੁਲਝਾਉਣ ਲੱਗ ਗਈ
ਹਰ ਭਾਸ਼ਾ ਵਿੱਚ ਕੰਪਿਊਟਰ ਵਰਤੋਂ ਵਿੱਚ ਆ ਗਿਆ
ਹਰ ਮਨੁੱਖ ਦੇ ਹੱਥਾਂ ਵਿੱਚ ਮੋਬਾਇਲ ਫੋਨ ਆ ਗਿਆ
ਦੁਨੀਆ ਦੇ ਹਰ ਕੋਨੇ ਦੀ ਜਾਣਕਾਰੀ
ਮਨੁੱਖ ਦੇ ਹੱਥਾਂ ਵਿੱਚ ਆ ਗਈ
ਜੇਕਰ ਇਸ ਦੇ ਉਪਯੋਗ ਨੂੰ ਦੇਖੀਏ
ਤਾਂ ਮਸ਼ੀਨੀ ਦੁਨੀਆ ਹਰ ਮਸਲਾ ਸ ੁਲਝਾ ਗਈ
ਜੇਕਰ ਇਸ ਦੇ ਜੋਸ਼ ਨੂੰ ਦੇਖੀਏ
ਤਾਂ ਇਹ ਵੱਡਮੁੱਲਾ ਸਮਾਂ ਖਾ ਗਈ
ਤਕਨੀਕੀ ਦੁਨੀਆ ਵਿੱਚ ਉਲਝ ਗਏ
ਪਰ ਇਸ ਦੇ ਨਾਲ ਸੰਸਾਰ ਦੇ ਅਨੇਕਾਂ ਮਸਲੇ ਸੁਲਝ ਗਏ
ਮੋਟਰ ਪੰਪ ਦੇ ਨਾਲ ਹਰ ਘਰ ਵਿੱਚ ਪਾਣੀ ਪਹੁੰਚ ਗਿਆ
ਹਨੇਰੇ ਦੇ ਵਿੱਚ ਰੌਸ਼ਨੀ ਦਾ ਬਲਬ ਜਗ ਗਿਆ
ਮਨੁੱਖ ਵਾਹਨ ਦੇ ਨਾਲ ਬ੍ਰਹਿਮੰਡ ਵਿੱਚ ਪਹੁੰਚ ਗਿਆ
ਪਰ ਤਕਨੀਕੀ ਦੁਨੀਆ ਦੇ ਵਿਸਤਾਰ ਨਾਲ
ਕੋਈ ਮਾਸੂਮ ਦਾ ਗੁੰਮ ਗਿਆ
ਤਕਨੀਕੀ ਦੁਨੀਆ ਦੇ ਦੌਰ ਵਿੱਚ
ਤਾਂ ਅੱਜ ਦੀ ਪੀੜੀ ਹੋਸ਼ ਹੀ ਗਵਾ ਗਈ
ਫੇਸਬੁੱਕ ਇੰਸਟਾਗਰਾਮ ਦੀ ਹੋ ਗਈ ਚਰਚਾ
ਆਰਟੀਫਿਸ਼ਿਅਲ ਇੰਨਟੈਲੀਜੈਂਸ ਨੇ ਬਦਲੀ ਸੰਸਾਰਿਕ ਦੁਨੀਆ
ਵਿਗਿਆਨਿਕਾਂ ਨੇ ਕੱਢੇ ਕਈ ਲਾਇਲਾਜ ਬਿਮਾਰੀਆਂ ਦੇ ਹੱਲ
ਲਗਾਈਏ ਜੋਰ ਤੇ ਕਰੀਏ ਹੱਲ
ਕੰਪਿਊਟਰ ਦੀ ਵਰਤੋਂ ਕਰੀਏ ਯੋਗਦਾਨ ਦੇ ਵੱਲ
ਤਾਂ ਹੀ ਮਿਲੇਗਾ ਧਰਤੀ ਮਾਂ ਨੂੰ ਵੱਡਮੁੱਲਾ ਫੱਲ
ਮਨਿੰਦਰ ਕੌਰ
ਪੀ.ਐੱਚ.ਡੀ. ਬਾਇਟੈਕਨੋਲੋਜੀ