ਅਸੀ ਗਿਆਨਵਾਨ ਅਤੇ ਖੋਜੀ ਮਨੁੱਖਾ ਦੀ ਕਦਰ ਨਹੀ ਕਰਦੇ ਇਸ ਦੀ ਬਜਾਏ ਝੂਠੇ ਡਰਾਮੇਬਾਜ ਕਰਾਮਾਤੀ ਤੇ ਠੱਗ ਕਿਸਮ ਦੇ ਬਾਬਿਆਂ ਦੇ ਚਰਨੀ ਜਾਦਾ ਲਗਦੇ ਹਾਂ। ਇੰਨ੍ਹਾਂ ਦੀ ਦੁਕਾਨਦਾਰੀ ਵਿੱਚ ਸਾਡਾ ਵਿਸ਼ਵਾਸ਼ ਜਿਵੇ ਜਿਵੇ ਵੱਧਦਾ ਜਾਦਾਂ ਹੈ, ਇਹ ਉਨ੍ਹੇ ਹੀ ਭਰਮਾ ਵਿੱਚ ਸਾਨੂੰ ਉਲਜਾਈ ਜਾਦੇ ਨੇ ਕਈ ਤਰ੍ਹਾਂ ਦੀਆ ਮਨਘੜ੍ਹਤ ਕਹਾਣੀਆਂ ਸੂਣਾ ਕੇ ਹੋਰ ਵਹਿਮਾਂ ਵਿੱਚ ਫਸਾਈ ਜਾਦੇ ਹਨ। ਇਹ ਆਮ ਲੋਕਾਂ ਦਾ ਆਰਥਿਕ ਸ਼ੋਸ਼ਣ ਤੋਂ ਇਲਾਵਾ ਕਈ ਗੰਦੀਆ ਹਰਕਤਾਂ ਨਾਲ ਲੋਕਾ ਨੂੰ ਸਮਾਜ ਵਿੱਚ ਬੈਠਣ ਜੋਗਾ ਵੀ ਨਹੀ ਛੱਡਦੇ ਪਰ ਲੋਕ ਇੰਨ੍ਹੇ ਜਿਆਦਾ ਦਿਮਾਗੀ ਕਮਜੋਰ ਹੋ ਚੁੱਕੇ ਹਨ ਕਿ ਜੋ ਮਰਜੀ ਹੋਵੇ ਪਰ ਆਪਣੇ ਮੂੰਹੋ ਕਦੇ ਬਾਬੇ ਬਾਰੇ ਖੁੱਲ੍ਹ ਕੇ ਨਹੀ ਬੋਲਦੇ, ਕਿਉ ਡਰਦੇ ਨੇ ਲੋਕ ਇਸ ਦਾ ਕਾਰਨ ਹੋਰ ਵੀ ਹੋਣਗੈ ਪਰ ਆਪਣੇ ਆਪ ਨੂੰ ਪੜੇ ਤੇ ਸਿਆਣੇ ਸਮਝਣ ਵਾਲੇ ਲੋਕ ਵੀ ਇਹੋ ਜਿਹੀਆਂ ਗੱਲਾਂ ਕਰਦੇ ਨੇ ਜਿਹੜੀਆ ਬਹੁਤ ਮਨਘੜ੍ਹਤ ਹੁੰਦੀਆ ਨੇ ਇੰਨ੍ਹਾਂ ਦੇ ਵੇਖੋ ਵਿਖਾਈ ਤੇ ਵਿਸ਼ਵਾਸ਼ ਕਰਨ ਕਰਕੇ ਅਨਪੜ੍ਹ ਲੋਕ ਇਹ ਸਮਝਦੇ ਹਨ ਕਿ ਉਹ ਪੜੇ ਲਿਖੇ ਵੀ ਬਾਬੇ ਦੇ ਭਗਤ ਹਨ।
ਅਸੀ ਕਿਉ ਪਿਛੇ ਰਹੀਏ ਇਸ ਲਈ ਉਹ ਕਰਾਮਾਤੀ ਲੋਕਾ ਕੋਲ ਜਾ ਕੇ ਉਨ੍ਹਾ ਦੀਆ ਉਟਪਟਾਗ ਗਲਾ ਦੇ ਝਾਸੇ ਵਿੱਚ ਆਪਹੁਦਰੇ ਜਿਹੇ ਮੱਦਬੁੱਦੀ ਲੋਕਾ ਨੂੰ ਵੀ ਰੱਬ ਮੰਨੀ ਜਾਦੇ ਨੇ ਇਹ ਬਾਬਾ ਲੋਕ ਜੋ ਮਰਜੀ ਗਲਤੀ ਕਰਨ ਇੰਨ੍ਹਾ ਦੇ ਚੇਲਿਆ ਵੱਲੋ ਇਹ ਕਹਿਕੇ ਮੂੰਹ ਬੰਦ ਰੱਖਿਆ ਜਾਦਾ ਹੈ ਕਿ ਇਹ ਫਕੀਰਾ ਦੀ ਮੋਜ ਆ ਭਾਵੇ ਉਹ ਜੋ ਮਰਜੀ ਗਲਤੀ ਕਰੇ ਸਭ ਮਾਫ ਹੋ ਜਾਦੀਆ ਨੇ ਕਿਹਾ ਜਾਦਾ ਹੈ ਕਿ ਇੰਨ੍ਹਾ ਸਾਧਾ ਦੇ ਚੇਲੇ ਨਵੇ ਨਵੇ ਫਸੇ ਗਾਹਕ ਜਾ ਸ਼ਰਧਾਲੂ ਨੂੰ ਇਹ ਮੱਤ ਦਿੰਦੇ ਹਨ, ਕਿ ਬਾਬਾ ਜੇ ਕੋਈ ਚੰਗੀ ਗੱਲ ਕਰੇ ਤਾਂ ਉਸ ਦਾ ਪ੍ਰਚਾਰ ਜੌਰ ਨਾਲ ਕਰੋ ਪਰ ਜੇ ਕਦੇ ਕੋਈ ਬੋਲ ਗਲਤ ਵੀ ਬੋਲਿਆ ਜਾਵੇ ਤਾਂ ਉਸ ਨੂੰ ਉਥੇ ਹੀ ਛੱਡ ਦੇਵੋ ਪ੍ਰਚਾਰੋ ਨਾ ਉਹ ਜਿੱਥੋ ਸੁਣਿਆ ਉੱਥੇ ਹੀ ਛੱਡ ਦਿਉ। ਕਿਉ ਕਿ ਇਹ ਧੁਰੋ ਹੀ ਆਉਦੇਂ ਹਨ ਤੁਸੀ ਆਪਣਾ ਖਿਆਲ ਰੱਖੋ ਜਿੰਨ੍ਹਾ ਬਾਬਾ ਜੀ ਦਾ ਪ੍ਰਚਾਰ ਕਰੋ ਗੇ ਉਨ੍ਹਾਂ ਹੀ ਫੱਲ ਤੁਹਾਨੂੰ ਮਿਲੇ ਗਾ ਤੁਸੀ ਜਿੰਨੀ ਬਾਬੇ ਦੀ ਸੰਗਤ ਵਧਾਉਗੇ ਉਨ੍ਹਾਂ ਹੀ ਤੁਹਾਡੇ ਤੇ ਬਾਬੇ ਦੀ ਕਿਰਪਾ ਜਿਆਦਾ ਹੋਵੇ ਗੀ ਇਸੇ ਕਰਕੇ ਲੋਕ ਸੁਣੀਆ ਸੁਣਈਆ ਉਟਪਟਾਗ ਜਿਹੀਆਂ ਗੱਲਾ ਕਰਕੇ ਬਾਬੇ ਦੀ ਸੰਗਤ ਵਧਾਉਣ ਲ਼ਈ ਲੱਗੇ ਰਹਿੰਦੇ ਨੇ ਇੰਨ੍ਹਾਂ ਧਾਗੇ ਤਵੀਤਾਂ ਵਿੱਚ ਕੀ ਰੱਖਿਆ ਹਿਇਆ ਹੈ ਜੋ ਮਿਲਣਾ ਹੈ ਉਹ ਚੰਗੀਆ ਨੀਤਾਂ ਨੂੰ ਹੀ ਮਿਲਦਾ ਹੈ ਇਹੋ ਗੱਲਾ ਇੰਨ੍ਹਾਂ ਲੋਕਾ ਨੂੰ ਇੰਨ੍ਹਾਂ ਬੁੱਧੀਜੀਵੀਆ ਨੇ ਖੋਜੀਆ ਨੇ ਤੇ ਕਿਤਾਬਾ ਨੇ ਸਮਝਾਉਣੀਆ ਨੇ ਪਰ ਇਹ ਲੋਕ ਸੁਣਦੇ ਕਿੱਥੇ ਨੇ ਜੋ ਗਿਆਨਵਾਨ ਜਾ ਖੋਜੀ ਮਨੁੱਖਾ ਹੈ। ਉਸ ਨੂੰ ਇਹ ਬੋਲਣ ਨਹੀ ਦਿੰਦੇ ਇਹ ਪੰਖਡੀ ਸਮਝਣਾ ਤਾਂ ਕੀ ਉਲਟਾ ਗਾਲ੍ਹਾਂ ਕੱਢਦੇ ਨੇ ਇਹ ਭਰਮ ਦੇ ਵਿੱਚ ਫਸੇ ਲੋਕ ਆਪਣੇ ਜੰਮਦੇ ਬੱਚੇ ਸਾਧਾ ਫਕੀਰਾਂ ਨੂੰ ਦੇ ਆਉਦੇ ਨੇ ਜਦ ਕਿ ਚਿੜੀ ਵੀ ਆਪਣੇ ਬੱਚੇ ਲ਼ਈ ਮਰ ਭਾਵੇਂ ਜਾਵੇ ਪਰ ਬਾਜ ਨਾਲ ਟਕਰਾ ਜਾਦੀ ਹੈ।
ਇੰਨ੍ਹਾਂ ਲੋਕਾ ਵਿੱਚ ਅੱਨੀ ਸ਼ਰਧਾ ਪਤਾ ਨਹੀ ਕਿਨ੍ਹੀ ਭਰ ਦਿੱਤੀ ਜਾਦੀ ਹੈ। ਇੰਨ੍ਹਾਂ ਪਤਾ ਵੀ ਹੁੰਦਾ ਹੈ, ਕਿ ਢਿੱਡੋ ਜਮੇਦਾ ਕੀ ਹਾਲ ਹੋਵੇ ਗਾ ਪਰ ਸ਼ਰਧਾ ਵੱਸ ਸੋਚਣਾ ਛੱਡ ਦਿੰਦੇ ਨੇ ਇਹ ਸਭ ਜਾਣਦੇ ਹੋਏ ਅਕਲ ਦੇ ਅੰਨ੍ਹੇ ਹੋ ਜਾਦੇ ਨੇ ਇਸ ਤਰਾਂ ਹੀ ਇਕ ਪੀਰ ਹੈ ਦੋਲੇ ਸ਼ਾਹ ਇੰਨ੍ਹਾ ਵਿੱਚ ਇਕ ਨਾ ਆਉਦਾ ਹੈ। ਪੀਰ ਦੋਲੇ ਸ਼ਾਹ ਜੋ ਇੱਕ ਮਜ਼ਾਰ ਵਿੱਚ ਫਕੀਰ ਹੈ ਪਰ ਕੰਮ ਉਸ ਦਾ ਫਕੀਰਾ ਵਾਲਾ ਨਹੀ ਇਹ ਇੱਕ ਵਹਿਮ ਹੈ ਕਿ ਜੇ ਕਿਸੇ ਦੇ ਘਰ ਔਲਾਦ ਨਹੀ ਹੁੰਦੀ ਤਾ ਉਹ ਦੌਲੇ ਸ਼ਾਹ ਦੀ ਮਜ਼ਾਰ ਤੇ ਔਲਾਦ ਦੀ ਸੁੱਖਣਾ ਸੁੱਖਦਾ ਹੈ ਤੇ ਇਸ ਸੁੱਖਣਾ ਦੀ ਇਹ ਸ਼ਰਤ ਹੈ ਕਿ ਸੁੱਖਣਾ ਤੋਂ ਬਾਅਦ ਜੋ ਵੀ ਪਹਿਲਾ ਬੱਚਾ ਪੈਦਾ ਹੋਵੇਗਾ ਮਾਪੇ ਉਸ ਨੂੰ ਇਸ ਮਜ਼ਾਰ ਤੇ ਚੜ੍ਹਾਉਣਗੇ ਤੇ ਬਹੁਤ ਸਾਰੇ ਚੜ੍ਹਾ ਵੀ ਜਾਂਦੇ ਹਨ ਜਦ ਕਿ ਕਿਹਾ ਜਾੰਦਾ ਹੈ ਕਿ ਇਕਲੀ ਮਾਂ ਵੱਲੋਂ ਆਪਣੇ ਬੱਚਿਆਂ ਨਾਲ ਬਿਨਾਂ ਸਵਾਰਥ ਪਿਆਰ ਕਰਨਾ ਹੀ ਅਸਲੀ ਸੱਚ ਹੈ।.ਪਰ ਮਾਂਵਾ ਹੁਣ ਤੱਕ ਹਜ਼ਾਰਾਂ ਹੀ ਬੱਚੇ ਕੀ ਸੋਚ ਕੇ ਮਾਪਿਆ ਨੇ ਉਥੇ ਚੜ੍ਹਾ ਦਿੱਤੇ ਹਨ ਉਹਨਾਂ ਵਿੱਚ ਬੱਚੀਆਂ ਵੀ ਹਨ ਸਿੱਤਮ ਜਰੀਫੀ ਦੀ ਗੱਲ ਇਹ ਹੈ ਜਦੋਂ ਬੱਚੇ ਮਾਂਪੇ ਉੱਥੇ ਚੱੜ੍ਹਾਂ ਜਾਂਦੇ ਹਨ ਮਜ਼ਾਰ ਵਾਲੇ ਲੋਹੇ ਦਾ ਇੱਕ ਟੋਪ ਛੋਟੇ ਬੱਚੇ ਦੇ ਸਿਰ ਤੇ ਫਿੱਟ ਕਰ ਦਿੰਦੇ ਬੱਚਾ ਵੱਧਦਾ ਜਾਂਦਾ ਹੈ ਪਰ ਸਿਰ ਵੀ ਨਹੀਂ ਵੱਧਦਾ ਤੇ ਦਿਮਾਗ ਵੀ ਨਹੀ ਵੱਧਦਾ ਬਾਕੀ ਸਰੀਰ ਵੱਡਾ ਹੋ ਜਾਂਦਾ ਹੈ ਸਿੱਟਾ ਇਹ ਨਿੱਕਲਦਾ ਹੈ ਹਰ ਬੱਚੇ ਬੱਚੀ ਦੀ ਸ਼ਕਲ ਇੱਕੋ ਜਿਹੀ ਹੋ ਜਾਦੀ ਹੈ ਵੱਡੇ ਹੋਣ ਤੇ ਮਾਪੇ ਵੀ ਆਪਣਾ ਬੱਚਾ ਪਹਿਚਾਨਣਾ ਵੀ ਚਾਹੁਣ ਨਹੀ ਪਹਿਚਾਣ ਸਕਦੇ ਹਰ ਇੱਕ ਦੀ ਸ਼ਕਲ ਇੱਕੋ ਜਿਹੀ ਹੋ ਜਾਂਦੀ ਹੈ ਇਸ ਕਰਕੇ ਇੰਨ੍ਹਾ ਬੱਚਿਆ ਨੂੰ ਚੂਹੇ ਚੂਹੀਆਂ ਹੀ ਕਹਿੰਦੇ ਹਨ ਤੇ ਇਹ ਸਾਰੀ ਉਮਰ ਬੱਚਿਆਂ ਵਰਗੀਆਂ ਹੀ ਹਰਕਤਾ ਕਰਦੇ ਹਨ। ਇਹ ਸਭ ਜੋ ਪਿਛਲੇ ਕੁਝ ਸਮੇਂ ਤੋਂ ਹੋ ਰਿਹਾ ਹੈ, ਸ਼ਾਇਦ ਦੁਨੀਆ ਵਿੱਚ ਇਸ ਤੋਂ ਵੱਡਾ ਕੋਈ ਅਪਰਾਧ ਨਹੀ ਹੋ ਸਕਦਾ।
ਹੋਰ ਜਾਲਸਾਜ਼ੀ, ਧੋਖਾਧੜੀ ਕਹਿੰਦੇ ਕੀਹਨੂੰ ਨੇ ਇਹ ਹੀ ਹੈ ਇਹ ਨਾ ਮਾਫ ਕਰਨ ਯੋਗ ਕ੍ਰਾਈਮ ਹੈ। ਇਹ ਰਹਿਮ ਦੇ ਪਾਤਰ ਬਣ ਜਾਦੇ ਹਨ ਇਹ ਇਸ ਤਰਾਂ ਹੈ ਜਿਵੈਂ ਪੁਰਾਣੇ ਜਮਾਨੇ ਵਿੱਚ ਚੀਨ ਦੇ ਕਈ ਲੋਕ ਜੰਮਦੇ ਬੱਚੇ ਵੇਚ ਦਿੰਦੇ ਤੇ ਖਰੀਦਣ ਵਾਲੇ ਛੋਟੇ ਬੱਚਿਆ ਨੂੰ ਕਈ ਕਿਸਮ ਦੇ ਵੱਖ ਵੱਖ ਤਰ੍ਹਾਂ ਦੀ ਸ਼ੇਪ ਕਿਤੇ ਖਾਸ ਕਿਸਮ ਦੇ ਜਾਰ ਵਿੱਚ ਇਸ ਲਈ ਬੰਦ ਕਰ ਦਿੰਦੇ ਸੀ ਕਿ ਇੰਨ੍ਹਾਂ ਬੱਚਿਆ ਦਾ ਹੁਲੀਆ ਵੱਖ ਵੱਖ ਤਰ੍ਹਾਂ ਦਾ ਦਿਸੇ ਜਿਵੇ ਜਿਵੇ ਇੰਨ੍ਹਾਂ ਦੀ ਉਮਰ ਵੱਧਦੀ ਉਵੇ ਇੰਨ੍ਹਾਂ ਦੇ ਸਰੀਰ ਵੀ ਸਾਚੇ ਦੇ ਹਿਸਬ ਨਾਲ ਢੱਲਦੇ ਜਾਦੇ ਇਹ ਲੋਕ ਸਰਕਸਾ ਵਾਲੇ ਤੇ ਹੋਰ ਜੋ ਮਦਾਰੀ ਕਿਸਮ ਦੇ ਲੋਕ ਨੇ ਇੰਨ੍ਹਾਂ ਨੂੰ ਵੇਚ ਦਿੰਦੇ ਫੇਰ ਇਹੋ ਲੋਕ ਇਨ੍ਹਾਂ ਨੂੰ ਆਪਣੇ ਹਿਸਾਬ ਨਾਲ ਲੋਕਾ ਸਾਹਮਣੇ ਲਿਆ ਕੇ ਮੰਗਦੇ ਪਰ ਹੱਰਾਨੀ ਦੀ ਗੱਲ ਹੈ, ਸਾਡੇ ਆਪ ਡੇਰੀਆ ਤੇ ਛੱਡ ਦਿੰਦੇ ਨੇ ਤੇ ਸਾਧਾ ਲਈ ਕਮਾਈ ਦੀ ਮਸ਼ੀਨ ਜੋ ਸਾਰਾ ਦਿਨ ਲੋਕਾਂ ਅੱਗੇ ਹੱਥ ਹਡੀ ਖੜੇ ਰਹਿੰਦੇ ਹਨ ਕਿਸੇ ਦੂਸਰੇ ਦੀ ਕਮਾਈ ਖਾਣੀ ਤੇ ਆਪ ਮੁਫ਼ਤਖ਼ੋਰਾ ਬਣ ਕੇ ਸਮਾਜ ਵਿੱਚ ਵਿਚਰਨਾ ਭਾਵੇਂ ਲਾਹਨਤੀਆਂ ਦਾ ਕੰਮ ਹੁੰਦਾ ਹੈ।ਪਰ ਮੈਂਨੂੰ ਉਹ ਸਾਰੇ ਇਸ ਤੋਂ ਵੱਧ ਘਟੀਆ ਲੱਗਦੇ ਨੇ ਜੋ ਆਪਣੇ ਬਾਬੇ ਦੀ ਪੋਲ ਖੁਲਣ ਦੇ ਡਰੋਂ ਹੀ ਗਿਆਨਵਾਨ ਤੇ ਜਾਣਕਾਰ ਲੋਕਾਂ ਨੂੰ ਬਕਵਾਸਸ ਕਰੀ ਜਾਂਦੇ ਨੇ ਕਿੰਨੀਆਂ ਅਖੋਤੀ ਬਾਬਿਆਂ ਦੀ ਕਰਤੂਤਾਂ ਜੱਗ ਜ਼ਾਹਿਰ ਹੋ ਗਈਆਂ ਨੇ ਬਹੁਤੇ ਅਜੇ ਵੀ ਮੰਨਣ ਨੂੰ ਤਿਆਰ ਨਹੀਂ ਲੋਕ ਸੱਚ ਸੁਣਨਾ ਨਹੀ ਚਾਹੁੰਦੇ ਐਨਾ ਕੁਝ ਹੋਣ ਦੇ ਬਾਵਜੂਦ ਵੀ ਜਿਹੜੇ ਲੋਕ ਗਿਆਨ ਪੱਖੋਂ ਕਮਜ਼ੋਰ ਅਤੇ ਮੰਦਬੁੱਧੀ ਹਨ ਉਹ ਗਾਲਾਂ ਕੱਢ ਰਹੇ ਹਨ ਜਾਗ੍ਰਿਤ ਲੋਕਾ ਨੂੰ ਜਿਹੜੇ ਬੁਰਾ ਬੋਲ ਰਹੇ ਨੇ ਇੰਨਾ ਤੋਂ ਪਤਾ ਲਗਦਾ ਹੈ ਕਿ ਇੰਨਾ ਬਲਾਤਕਾਰੀ, ਵਿਹਲੜ,ਪਾਖੰਡੀ ਸਾਧਾਂ ਨੇ ਸਮਾਜ ਦਾ ਬੇੜਾ ਕਿੰਨਾ ਗਰਕ ਕਰਤਾ।ਲੋਕਾਂ ਦੇ ਅੱਖਾਂ ਤੇ ਪੱਟੀਆਂ ਬਣਕੇ ਰੱਖ ਦਿੱਤੀਆਂ।ਇੰਨਾ ਨੂੰ ਨਾ ਸੱਚ ਦਿਖਦਾ,ਨਾ ਸੁਣਦਾ ਤੇ ਸੱਚ ਬੋਲਣਾ ਤਾਂ ਕਿੱਥੋਂ ਹੈ।
ਅੱਜ ਦੇ ਲੀਡਰ ਤੇ ਬਾਬਿਆਂ ਨੂੰ ਇਹੋ ਜਿਹੇ ਹੀ ਅੰਨੇ ਭਗਤ ਚਾਹੀਦੇ ਹਨ। ਉਹ ਧੜਾ ਧੜ ਮਿਲ ਰਹੇ ਹਨ ਬਾਬੇ ਨੂੰ ਮਾੜਾ ਆਖਣ ਤੇ ਆਪਣੀ ਮੁੱਛ ਦਾ ਮਸਲਾ ਬਣਾ ਬੈਠਦੇ ਹਨ ਸਾਨੂੰ ਪਤਾ ਹੈ।ਸਾਡਾ ਬਾਬਾ ਸਹੀ ਹੈ ਤੁਸੀ ਗਲਤ ਹੋ ਜੋ ਹਰ ਗੱਲ ਨੂੰ ਐਵੇਂ ਮਸਲਾ ਬਣਾ ਲੈਦੇ ਹੋ ਭਾਂਵੇ ਸਬੂਤ ਹਥੀ ਫੜਾ ਦਿਉ ਸਮਝਣ ਵਿਚਾਰਨ ਯੋਗ ਵੀ ਹੋਵੇ ਬੇਗੈਰਤ ਲੋਕਾਂ ਤੋਂ ਉਮੀਦ ਵਿਖਾਈ ਨਹੀ ਦਿੰਦੀ ਇਸ ਲਈ ਨਾਸਮਝਾਂ ਨੂੰ ਕੁਝ ਨਾ ਕਹਿਣਾ ਹੀ ਸਮਝਦਾਰੀ ਹੈ ਨਾਸਮਝਾ ਨਾਲ ਬਹੁਤੀ ਵਾਰ ਨਾ ਬੋਲਣਾ ਹੀ ਸਮਝਦਾਰੀ ਹੈ। ਇਹ ਮੂਰਖਤਾ ਕੋਈ ਸਧਾਰਨ ਨਹੀਂ, ਮਨੁੱਖ ਦੀ ਮੂਰਖਤਾ ਸ਼ਰਧਾ ਚ ਲਪੇਟੀ ਹੋਈ ਹੈ ਅਕਸਰ ਦੇਖਿਆ ਗਿਆ ਹੈ ਜਦੋਂ ਕੋਈ ਕਸੂਰਵਾਰ ਵਿਅਕਤੀ ਦੂਸਰੇ ਵਿਅਕਤੀ ਤੇ ਜੋ ਸੱਚਾ ਹੁੰਦਾ ਝੂਠਾ ਇਲਜ਼ਾਮ ਲਾ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।ਪਰ ਕੋਈ ਕਨੂੰਨ ਤਾ ਹੋਣਾ ਹੀ ਚਾਹੀ ਦਾ ਹੈ ਜਿਹੜਾ ਇਨ੍ਹਾਂ ਲੋਕਾ ਨੂੰ ਸਮਝਾ ਸਕੇ ਮਨੁੱਖ ਦੀ ਮੂਰਖਤਾ ਤੋਂ ਬਚਾ ਸਕੇ ਇਹ ਮੂਰਖਤਾ ਨਸਲਾ ਨੂੰ ਗਲਤ ਰਾਹੇ ਪਾ ਰਹੀ ਹੈ।

ਅਮੀਰ ਸਿੰਘ ਜੋਸਨ
ਪਿੰਡ ਪੀਰੂ ਵਾਲਾ
ਜਿਲ੍ਹਾ ਤੇ ਤਹਿਸੀਲ ਫਿਰੋਜਪੁਰ ਡਾਕਖਾਨਾ ਖਾਈ ਫੇਮੇ ਕੀ
9417915875