ਇੱਕ ਵਾਰ ਇੱਕ ਸੰਸਥਾ ਨੇ ਚੰਗੇ ਲਿਖਾਰੀਆਂ ਨੂੰ ਸਨਮਾਨ ਵਜੋਂ ਲੱਕੜ ਦੇ ਬਹੁਤ ਸੁੰਦਰ ਮੋਮੈਟੋ ਦਿੱਤੇ, ਤਾੜੀਆਂ ਵੱਜੀਆਂ, ਸੰਸਥਾ ਦੀ ਦਰਿਆ ਦਿਲੀ ਦੇ ਖੂਬ ਚਰਚੇ ਹੋਏ,
ਘਰ ਵਾਪਸ ਮੁੜਦੇ ਹੋਏ ਇਕ ਸੁਹਿਰਦ ਲਿਖਾਰੀ ਝੋਲੇ ਵਿੱਚ ਪਏ ਮੋਮੈਟੋ ਨੂੰ ਕਦੇ ਕਦੇ ਟੋਹੰਦਾ ਹੋਇਆ ਸੋਚ ਰਿਹਾ ਸੀ ਕਿ ਸੰਸਥਾ ਆਪਣੀ ਬੱਲੇ ਬੱਲੇ ਕਰਾ ਗਈ, ਪਰ ਕੀ ਇਸ ਲੱਕੜ ਦੇ ਟੁਕੜੇ ਨਾਲ ਉਸਦੇ ਘਰ ਦੇ ਮਸਲੇ ਯਾਨਿ ਖਰਚੇ ਹੱਲ ਹੋ ਜਾਣਗੇ..?
..ਬਿਲਕੁਲ ਉਸੇ ਤਰ੍ਹਾਂ ਸਨਮਾਨ ਵਜੋ ਸਿੱਖਾਂ ਦੇ ਫਲਾਣੇ ਦਿਨ ਦੀ ਛੁੱਟੀ ਅਲਾਨਣੀ, ਸਿੱਖ ਤੋ ਜੈਕਾਰਾ ਬੁਲਵਾਉਣਾ, ਸਿੱਖਾਂ ਨੂੰ ਲੰਚ ਦਾ ਸੱਦਾ ਪੱਤਰ ਦੇਣਾ, ਸਿੱਖ ਦੀ ਪੱਗ ਆਪਣੇ ਸਿਰ ਰੱਖਣੀ, ਸਿੱਖਾਂ ਦੀ ਬੋਲੀ ਪੰਜਾਬੀ ਵਿਚ ਚਾਰ ਬੋਲ ਕਹਿ ਕੇ ਵਾਹ ਵਾਹ ਖੱਟਣੀ।
…ਕੀ ਇਹ ਸਾਰੇ ਸਨਮਾਨ ਉਸ ਲਿਖਾਰੀ ਦੇ ਝੋਲੇ ਵਿੱਚ ਪਏ ਲੱਕੜ ਦੇ ਮੋਮੈਟੋ ਵਰਗੇ ਨਹੀਂ..??
ਜਿਹਨਾਂ ਨੂੰ ਉਹ ਕਦੇ ਕਦੇ ਟੋਹ ਲੈਂਦਾ ਸੀ।
ਜਸਬੀਰ ਸਿੰਘ ਸਾਹੀ
ਮੈਲਬੋਰਨ (ਅਸਟਰੇਲੀਆ)
94169 54454