ਕਿਤਾਬਾਂ ਵਿੱਚ ਇੱਕ ਰੂਹ ਹੈ ਵਸਦੀ
ਜੋ ਮੇਰੇ ਨਾਲ ਗੱਲਾਂ ਕਰਦੀ
ਮੇਰੇ ਮਨ ਨੂੰ ਹੈ ਪੜ੍ਹਦੀ
ਮੇਰੇ ਨਾਲ ਦਿਲ ਨੂੰ ਸਾਂਝਾ ਕਰਦੀ
ਮਾਂ ਬਾਪ ਵਾਂਗ ਦੁਲਾਰ ਹੈ ਕਰਦੀ
ਮੇਰੇ ਹਰ ਸਵਾਲ ਦਾ ਜਵਾਬ ਹੈ ਦਿੰਦੀ
ਕਿਤਾਬ ਨੂੰ ਮੈਂ ਮਾਂ ਦੀ ਗੋਦ ਵਾਂਗ
ਕਿਤਾਬ ਨੂੰ ਮੈਂ ਮਾਂ ਦੀ ਗੋਦ ਵਾਂਗ
ਝੋਲੀ ਵਿੱਚ ਰੱਖ ਲਿਆ
ਕਿਤਾਬ ਨੇ ਵੀ ਹੱਥ ਮੇਰੇ ਸਿਰ ਤੇ ਰੱਖ ਲਿਆ
ਅਤੇ ਮਾਂ ਵਾਂਗ ਮੇਰਾ ਚਿਹਰਾ ਪੜ੍ਹ ਲਿਆ
ਮੈਂ ਆਪਣੇ ਹਾਸੇ ਅਤੇ ਦੁੱਖ ਸਭ ਸਾਂਝੇ ਕਰ ਲਏ
ਕਿਤਾਬ ਨੇ ਮੇਰੀ ਰੂਹ ਨੂੰ ਪੜ੍ਹ ਲਿਆ
ਮੇਰੀਆਂ ਕਿਤਾਬ ਨਾਲ ਸਾਂਝਾ ਡੂੰਘੀਆਂ ਪੈ ਗਈਆਂ
ਦਿਲ ਦੇ ਰਾਜ ਮੈਂ ਸਾਂਝੇ ਕਰ ਲਏ
ਕਿਤਾਬ ਨੂੰ ਮੈਂ ਸੀਨੇ ਨਾਲ ਲਾ ਲਿਆ
ਵਰਕੇ ਦੇ ਨਾਲ ਵਰਕਾ ਜੋੜ ਲਿਆ
ਚਿਹਰੇਤੇਮੇਰੇਖੁਸ਼ੀਝਲਕਗਈ
ਕਿਤਾਬ ਹੁਣ ਮੇਰੀ ਹਮਸਫਰ ਬਣ ਗਈ।
ਮਨਿੰਦਰ ਕੌਰ
ਪੀ.ਐਚ.ਡੀ.
ਬਾਇਟੈਕਨੋਲੋਜੀ