ਮੈਂ ਰੋਹੀ ਦੇ ਵਿੱਚ ਖੜਾ
ਮੈਂ ਰੋਹੀ ਦੇ ਵਿੱਚ ਖੜਾ ਜੀਵਨ ਦੀ ਆਸ ਲਈ
ਤੈਨੂੰ ਜਿਉਂਦੇ ਸਾੜਦੇ ਰਹਿੰਦੇ ਸਬੀਲਾਂ ਲਾਉਣ ਵਾਲੇ
ਮੈਂ ਲੱਭਦਾ ਸਾਥ ਬਜ਼ੁਰਗਾਂ ਠੰਡੀ ਛਾਂ ਦੇਵਾਂ
ਤੇਰੀ ਛਾਂ ਦਾ ਮੁੱਲ ਨਾ ਪਾਉਂਦੇ ਘੋੜੀਆਂ ਗਾਉਣਾ ਵਾਲੇ
ਮੈਂ ਤੰਪਦੀਆਂ ਧੁੱਪਾਂ ਹਰ ਰੋਜ਼ ਸੀਨੇਂ ਤੇ ਝੱਲਦਾ ਹਾਂ
ਤੈਨੂੰ ਫੇਰ ਵੀ ਨਾਂ ਸਤਿਕਾਰੇ ਛਾਵੇਂ ਸੌਂਣ ਵਾਲੇ
ਕੋਈ ਪਾਣੀ ਦੇਵੇ ਇਹ ਆਸ ਨਹੀਂ ਰੱਖਦਾ ਮੈਂ
ਤੇਰੇ ਮਾਰਨ ਰੋੜੇ ਚੁਭੀਆਂ ਪਾਣੀ ਵਿੱਚ ਲਾਉਣ ਵਾਲੇ
ਮੇਰਾ ਸਦੀਆਂ ਤੋਂ ਕੋਈ ਯਾਰ ਤੇ ਨਾ ਕੋਈ ਬੇਲੀ ਆ
ਤੇਰਾ ਕੋਈ ਮੁੱਲ ਨਾ ਪਾਵੇ ਢਾਣੀਆਂ ਲਾਉਣ ਵਾਲੇ
ਮੈਂ ਸੜਜਾਂ, ਖੜਜਾਂ,ਝੜਜਾਂ ਕੋਈ ਪ੍ਰਵਾਹ ਨਹੀਂ
ਤੈਨੂੰ ਜਾਣਕੇ ਲੂੰਬਾ ਲਾਉਂਦੇ ਅਰਦਾਸਾਂ ਕਰਵਾਉਣ ਵਾਲੇ
ਪਵਨ ਗੁਰੂ ਪਾਣੀ ਪਿਤਾ ਤੇ ਮਾਤਾ ਧਰਤਿ ਨੂੰ ਦੱਸਦੇ ਨੇ
ਹੁਣ ਬਣਗੇ ਕਿਉਂ ਅਣਜਾਣੇ ਯੋਧੇ ਅਖਵਾਉਣ ਵਾਲੇ
ਗੋਬਿੰਦਗੜ੍ਹੀਏ ਸੀਰੇ ਹਾਅ ਦਾ ਨਾਅਰਾ ਦੀਏ
ਕੁਦਰਤ ਨੂੰ ਲੇਖਾ ਦੇਣਾ ਢਾਉਣੇ ਚੋਰ ਸਾਰੇ
ਮੈਂ ਰੋਹੀ ਦੇ ਵਿੱਚ ਖੜਾ ਜੀਵਨ ਦੀ ਆਸ ਲਈ
ਤੈਨੂੰ ਜਿਉਂਦੇ ਸਾੜਦੇ ਰਹਿੰਦੇ ਸਬੀਲਾਂ ਲਾਉਣ ਵਾਲੇ
ਸੀਰਾ ਗੋਬਿੰਦਗੜ੍ਹ